CBI ਨੇ 15 ਜੂਨ ਨੂੰ Kalyani Singh ਨੂੰ ਕੀਤਾ ਸੀ ਗ੍ਰਿਫ਼ਤਾਰ, ਸਾਢੇ 3 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਈ ਕਲਿਆਣੀ

Continues below advertisement

ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ Sippy Sidhu murder case ਦੀ ਮੁਖ ਮੁਲਜ਼ਮ ਕਲਿਆਣੀ ਸਿੰਘ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮੰਗਲਵਾਰ ਨੂੰ ਹਾਈਕੋਰਟ ਤੋਂ ਕਲਿਆਣਾ  ਸਿੰਘ ਨੂੰ ਜਮਾਨਤ ਮਿਲਣ ਦੇ ਬਾਅਦ ਉਹ ਕਰੀਬ ਸਾਢੇ 3 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਈ ਹੈ। ਅਦਾਲਤ ਨੇ ਸੀਬੀਆਈ ਅਤੇ ਸ਼ਿਕਾਇਤਕਰਤਾ ਪੱਖ ਦੇ ਜਵਾਬ ਅਤੇ ਦਲੀਲਾਂ ਸੁਣਨ ਤੋਂ ਬਾਅਦ ਇਹ ਜਮਾਨਤ ਦਿੱਤੀ ਹੈ। ਦੂਜੇ ਪਾਸੇ ਸੀਬੀਆਈ ਨੇ ਇਸ ਕਤਲ ਕੇਸ ਵਿੱਚ ਕਲਿਆਣੀ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਸੌਂਪ ਦਿੱਤੀ, ਯਾਨੀ ਕਲਿਆਣੀ ਹੁਣ ਇਸ ਕੇਸ ਟ੍ਰਾਈਲ ਦਾ ਸਾਹਮਣਾ ਕਰੇਗੀ। ਕਲਿਆਣੀ ਨੂੰ ਸੀ.ਬੀ.ਆਈ ਨੇ 15 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ 21 ਜੂਨ ਤੋਂ ਬੁੜੈਲ ਜੇਲ੍ਹ ਵਿੱਚ ਬੰਦ ਸੀ। ਦੱਸ ਦਈਏ ਕਿ ਕਲਿਆਣੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਜੱਜ ਦੀ ਧੀ ਹੈ।

Continues below advertisement

JOIN US ON

Telegram