ਚਲਦੀ ਗੱਡੀ ਚੋਂ ਗੈਸ ਸਿੰਲਡਰ ਚੋਰੀ, ਦੇਖੋ ਸੀਸੀਟੀਵੀ ਤਸਵੀਰਾਂ
ਅਸ਼ਰਫ਼ ਢੁੱਡੀ
Updated at:
28 Sep 2024 03:30 PM (IST)
Download ABP Live App and Watch All Latest Videos
View In Appਚਲਦੀ ਗੱਡੀ ਚੋਂ ਗੈਸ ਸਿੰਲਡਰ ਚੋਰੀ, ਦੇਖੋ ਸੀਸੀਟੀਵੀ ਤਸਵੀਰਾਂ
ਚਲਦੀ ਗੱਡੀ ਚੋ ਗੈਸ ਸਿਲੰਡਰ ਚੋਰੀ ਕਰਨ ਵਾਲੇ ਚੜੇ ਪੁਲਿਸ ਅੜਿਕੇ, CCTV ਵਿੱਚ ਵੀਡਿਓ ਹੋਈ ਕੈਦ
ਅਬੋਹਰ ਦੀ ਨਗਰ ਥਾਣਾ ਦੋ ਪੁਲਿਸ ਨੇ ਇੱਕ ਗੈਸ ਏਜੰਸੀ ਦੀ ਚਲਦੀ ਗੱਡੀ ਦੇ ਵਿੱਚੋਂ ਗੈਸ ਸਿਲੰਡਰ ਚੋਰੀ ਕਰਨ ਦੇ ਇਲਜ਼ਾਮ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ l ਜਿਨਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਦੋ ਗੈਸ ਸਿਲੰਡਰ ਬਰਾਮਦ ਕੀਤੇ ਨੇ l ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸ ਦਈਏ ਕਿ ਅਬੋਹਰ ਦੀ ਨਵੀਂ ਆਬਾਦੀ ਦੇ ਵਿੱਚੋਂ ਗੈਸ ਏਜੰਸੀ ਦੀ ਗੱਡੀ ਲੰਘ ਰਹੀ ਸੀ ਕਿ ਚਲਦੀ ਗੱਡੀ ਦੇ ਵਿੱਚੋਂ ਉਕਤ ਨੌਜਵਾਨ ਸਿਲਿੰਡਰ ਚੋਰੀ ਕਰਕੇ ਲੈ ਗਏ। ਜਿਸਦੀ ਲਾਈਵ ਵੀਡੀਓ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਪਹਿਲਾਂ ਵੀ ਇਹਨਾਂ ਵੱਲੋਂ ਇੱਕ ਹੋਰ ਏਜੰਸੀ ਦਾ ਸਿਲੰਡਰ ਚੋਰੀ ਕੀਤਾ ਗਿਆ l ਜਿਸ ਵਿੱਚ ਪੁਲਿਸ ਨੇ ਚੋਰੀ ਦੇ ਦੋ ਸਲੰਡਰ ਵੀ ਬਰਾਮਦ ਕੀਤੇ ਨੇ l