ਨਾਗੌਰ-ਕਚਹਿਰੀ ਚੌਰਾਹੇ 'ਤੋ ਗੋਲੀਬਾਰੀ ਦਾ ਮਾਮਲਾ
Continues below advertisement
ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਇੱਕ ਅਦਾਲਤੀ ਕੰਪਲੈਕਸ ਦੇ ਬਾਹਰ ਸੋਮਵਾਰ ਦੁਪਹਿਰ ਨੂੰ ਇੱਕ ਕੰਟਰੈਕਟ ਕਿਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਕੰਟਰੈਕਟ ਕਿਲਰ ਦੀ ਪਛਾਣ ਸੰਦੀਪ ਵਿਸ਼ਨੋਈ ਵਜੋਂ ਹੋਈ ਹੈ। ਸ਼ੂਟਰਾਂ ਨੇ ਪੁਲਿਸ ਦੇ ਸਾਹਮਣੇ ਅਦਾਲਤ ਦੇ ਬਾਹਰ ਗੈਂਗਸਟਰ ਸੰਦੀਪ ਵਿਸ਼ਨੋਈ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਸੰਦੀਪ ਵਿਸ਼ਨੋਈ ਨੂੰ ਪੇਸ਼ੀ ਲਈ ਨਾਗੁਰ ਅਦਾਲਤ 'ਚ ਲਿਜਾਇਆ ਗਿਆ ਸੀ, ਜਦੋਂ ਅਣਪਛਾਤੇ ਹਮਲਾਵਰ ਇਕ ਕਾਰ 'ਚ ਆਏ ਅਤੇ ਨੌਂ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਸ਼ੂਟਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਏ ਸਨ।
Continues below advertisement