ਖੇਤੀਬਾੜੀ ਦਫ਼ਤਰ ਨੂੰ ਲਾਇਆ ਕਿਸਾਨਾਂ ਨੇ ਤਾਲਾ, ਦਫ਼ਤਰ ਅੰਦਰ ਡੱਕੇ ਖੇਤੀਬਾੜੀ ਵਿਭਾਗ ਦੇ ਅਫ਼ਸਰ
ਅਬੋਹਰ ਚ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿਚ ਖੇਤੀਬਾੜੀ ਦਫ਼ਤਰ ਚ ਪੁੱਜੇ। ਦਫ਼ਤਰ ਦੇ ਮੁੱਖ ਗੇਟ ਨੂੰ ਕੁੰਡਾ ਲਾ ਦਿੱਤਾ ਗਿਆ ਤੇ ਗੇਟ ਬੰਦ ਕਰ ਸਾਰੇ ਅਧਿਕਾਰੀ ਅੰਦਰ ਬੰਦ ਕਰ ਦਿੱਤੇ ਗਏ. ਇੰਨਾਂ ਹੀ ਨਹੀਂ ਬਾਹਰ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਕਿਸਾਨਾਂ ਦਾ ਆਰੋਪ ਹੈ ਕਿ ਇਲਾਕੇ ਵਿੱਚ ਭਾਰੀ ਗਿਣਤੀ ਚ ਨਰਮੇ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ,,ਜਿਸ ਪਿੱਛੇ ਮੁੱਖ ਵਜ੍ਹਾ ਮਾੜੇ ਬੀਜ ਨੇ,,,ਧਰਨੇ ਤੇ ਬੈਠੇ ਕਿਸਾਨਾਂ ਨੇ ਬੀਜ ਵੇਚਣ ਵਾਲੀਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ .ਕਿਸਾਨਾਂ ਨੇ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਵੀ ਮੰਗੀਆਂ ਐ,,,ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ ਕਿ ਜਦੋਂ ਤੱਕ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਉਧਰ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਸ਼ੱਕ ਹੈ ਕਿ ਜਿਹੜਾ ਬੀਟੀ ਬੀਜ ਹੈ ਉਸਦੇ ਵਿੱਚ ਨਕਲੀ ਬੀਜ ਰਲਾਇਆ ਗਿਆ ਹੈ ਅਤੇ ਨੋਨ ਬੀਟੀ ਬੀਜ ਦੀ ਮਾਤਰਾ ਵੀ ਜ਼ਿਆਦਾ ਪਾਈ ਗਈ ਜਿਸ ਕਾਰਨ ਚਿੱਟੇ ਮੱਛਰ ਦਾ ਪ੍ਰਕੋਪ ਵਧਿਆ ਹੈ ਓਹਨਾ ਦਾ ਕਹਿਣਾ ਹੈ ਕਿ ਇਸ ਸੰਬੰਧ ਵਿਚ ਰਿਪੋਰਟ ਬਣਾ ਕੇ ਓਹਨਾ ਵਲੌ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ.