Ludhiana News | ਜੇਲ੍ਹ 'ਚ ਬੰਦ ਕਾਂਗਰਸੀ ਆਗੂ ਦਾ ਕਾਰਨਾਮਾ - ਵੇਖੋ ਕਿਵੇਂ ਵਿਆਹ ਵਿਚ ਪਹੁੰਚਿਆ !!!

Continues below advertisement

Ludhiana News | ਜੇਲ੍ਹ 'ਚ ਬੰਦ ਕਾਂਗਰਸੀ ਆਗੂ ਦਾ ਕਾਰਨਾਮਾ - ਵੇਖੋ ਕਿਵੇਂ ਵਿਆਹ ਵਿਚ ਪਹੁੰਚਿਆ !!!

#Punjabpolice #Ludhiana #Crime #Ludhianajail #Abplive

ਵਿਆਹ ਸਮਾਗਮ ਚ ਗਾਇਕ ਦੇ ਗਾਣਿਆਂ 'ਤੇ ਭੰਗੜਾ ਪਾ ਰਿਹਾ ਇਹ ਸ਼ਖਸ ਕੋਈ ਹੋਰ ਨਹੀਂ ਹਵਾਲਾਤੀ ਤੇ ਯੂਥ ਕਾਂਗਰਸੀ ਨੇਤਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਹੈ
ਜੋ ਕਈ ਸੰਗੀਨ ਮਾਮਲਿਆਂ ਦੇ ਚਲਦਿਆਂ ਜੇਲ੍ਹ ‘ਚ ਬੰਦ ਹੈ
ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਜੇਕਰ ਇਹ ਸ਼ਖਸ ਜੇਲ੍ਹ ਚ ਬੰਦ ਹੈ ਤਾਂ ਇਹ ਵਿਆਹ ਸਮਾਗਮ ਚ ਕਿਵੇਂ ਪਹੁੰਚਿਆ ?
ਜੀ ਇਹੀ ਤਾਂ ਗੰਭੀਰ ਮਸਲਾ ਹੈ - ਜਿਸ ਕਾਰਨ ਲੁਧਿਆਣਾ ਪੁਲਿਸ ਸਵਾਲਾਂ ਦੇ ਘੇਰੇ ਚ ਆ ਗਈ ਹੈ
ਦਰਅਸਲ ਕਈ ਸੰਗੀਨ ਮਾਮਲਿਆਂ ‘ਚ ਜੇਲ੍ਹ ‘ਚ ਬੰਦ ਯੂਥ ਕਾਂਗਰਸੀ ਨੇਤਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਵੱਡਾ ਕਾਰਨਾਮਾ ਕਰ ਦਿੱਤਾ। ਲੱਕੀ ਨੇ ਬੀਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਪ੍ਰਸ਼ਾਸਨ ਨੂੰ ਬੇਵਕੂਫ ਬਣਾਇਆ ਤੇ ਜੇਲ੍ਹ ਪ੍ਰਸ਼ਾਸਨ ਵੀ ਉਸ ਦੇ ਝਾਂਸੇ ‘ਚ ਆ ਗਿਆ।
ਉਨ੍ਹਾਂ ਨੇ ਪੀ. ਜੀ. ਆਈ. ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਿਸ ਹਵਾਲੇ ਕਰ ਦਿੱਤਾ
ਪਰ ਪੁਲਿਸ ਦੇ ਨਾਲ ਮਿਲੀਭੁਗਤ ਕਰ ਕੇ ਲੱਕੀ ਸੰਧੂ ਰਾਏਕੋਟ ਦੇ ਇਕ ਵਿਆਹ ਸਮਾਗਮ ‘ਚ ਪੁੱਜ ਗਿਆ, ਜਿੱਥੇ ਉਸ ਨੇ ਨਾ ਸਿਰਫ ਵਿਆਹ ਅਟੈਂਡ ਕੀਤਾ, ਸਗੋਂ ਜੰਮ ਕੇ ਭੰਗੜਾ ਵੀ ਪਾਇਆ। ਇਸ ਸਮੇਂ ਉਸ ਦਾ ਪਰਿਵਾਰ ਤੇ ਭਰਾ ਵੀ ਵਿਆਹ ‘ਚ ਮੌਜੂਦ ਸੀ।

ਵਿਆਹ ਚ ਨੱਚਦਿਆਂ ਦੀ ਦੋਹਾਂ ਭਰਾਵਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ।

ਇਸ ਮਾਮਲੇ ‘ਚ ਸ਼ਿਕਾਇਤਕਰਤਾ ਗੁਰਵੀਰ ਸਿੰਘ ਗਰਚਾ ਨੇ ਸਾਰੇ ਸਬੂਤਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ. ਪੀ. ਗੌਰਵ ਯਾਦਵ ਸਮੇਤ ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਗਰਚਾ ਨੇ ਦੱਸਿਆ ਕਿ ਲੱਕੀ ਸੰਧੂ ਤੇ 9 ਮਾਮਲੇ ਦਰਜ ਹਨ ਜਿਨ੍ਹਾਂ ਚੋ 2 ਮਾਮਲੇ ਉਨ੍ਹਾਂ ਵਲੋਂ ਦਰਜ ਹਨ । ਜਿਨ੍ਹਾਂ ਵਿਚ ਇਕ ਕੇਸ ਹਨੀ ਟਰੈਪ ਦਾ ਹੈ, ਜਦੋਂਕਿ ਦੂਜੇ ‘ਚ ਉਸ ਨੇ ਗੈਂਗਸਟਰਾਂ ਜ਼ਰੀਏ ਉਸ ਨੂੰ ਧਮਕਾਇਆ ਸੀ।
ਗਰਚਾ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਕਿ ਲੱਕੀ ਸੰਧੂ 8 ਦਸੰਬਰ ਨੂੰ ਇਕ ਵਿਆਹ ਸਮਾਗਮ ਚ ਸ਼ਾਮਿਲ ਹੋਇਆ | ਜਿਸਦੀ ਵੀਡੀਓ ਵੀ ਸਾਹਮਣੇ ਆ ਗਈ ਹੈ | ਇਸ ਬਾਰੇ ਜਦ ਗਰਚਾ ਨੇ ਜੇਲ੍ਹ ਪ੍ਰਸ਼ਾਸਨ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਇਹ ਜ਼ਿੰਮੇਵਾਰੀ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੀ ਦੱਸੀ | ਉੱਧਰ, ਕਮਿਸ਼ਨਰੇਟ ਪੁਲਿਸ ਕੋਲ ਇਸ ਦੀ ਸ਼ਿਕਾਇਤ ਪੁੱਜੀ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਆਪਣੇ 2 ਮੁਲਾਜ਼ਮਾਂ 'ਤੇ ਕਾਰਵਾਈ ਕਰ ਦਿੱਤੀ ਹੈ |ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਚ ਉਨ੍ਹਾਂ ਵਲੋਂ 2 ਥਾਣੇਦਾਰਾਂ 'ਤੇ ਐਕਸ਼ਨ ਲਿਆ ਗਿਆ ਹੈ |ਜਿਨ੍ਹਾਂ ਦੀ ਪਛਾਣ ਏਐਸਆਈ ਕੁਲਦੀਪ ਸਿੰਘ ਅਤੇ ਏਐਸਆਈ ਮੰਗਲ ਸਿੰਘ ਵਜੋਂ ਹੋਈ ਹੈ।

ਜੋ ਵੀ ਐਕਸ਼ਨ ਹੋਵੇ ਪਰ ਇਸ ਮਾਮਲੇ ਨੇ ਇਕ ਵਾਰ ਫਿਰ ਤੋਂ ਪੁਲਿਸ ਡਿਪਾਰਟਮੈਂਟ ਦੀ ਫਜ਼ੀਹਤ ਕਰਵਾ ਦਿੱਤੀ ਹੈ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram