ਸਰਕਾਰ ਨੇ ਕੀਤਾ ਤੇਲ ਦੀਆਂ ਕੀਮਤਾਂ 'ਚ ਵਾਧਾ, ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ?
ਸਰਕਾਰ ਨੇ ਕੀਤਾ ਤੇਲ ਦੀਆਂ ਕੀਮਤਾਂ 'ਚ ਵਾਧਾ, ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ?
ਲੋਕ ਸਭਾ ਹਲਕਾਂ ਬਠਿੰਡਾ ਤੋ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡਾਂ ਵਿਚ ਧੰਨਵਾਦੀ ਦੌਰੇ ਦੌਰਾਨ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਡੀਜ਼ਲ ਪੈਟ੍ਰੋਲ ਦੇ ਕੀਤੇ ਵਾਧੇ ਦੀ ਨਿਦਾ ਕੀਤੀ ਅਤੇ ਗਿੱਦੜਬਾਹਾ ਜਿਮਨੀ ਚੋਣ ਲਈ ਇੰਚਾਰਜ ਲਾਏ ਜਾਣ ਤੇ ਅਕਾਲੀ ਵਰਕਰਾਂ ਨੂੰ ਇਨ੍ਹਾਂ ਜਿਮਨੀ ਚੋਣਾਂ ਵਿਚ ਜੋਰ ਲਗਾ ਕੇ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ।
ਲੋਕ ਸਭਾ ਹਲਕਾਂ ਬਠਿੰਡਾ ਤੋ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਰਸਿਮਰਤ ਕੌਰ ਬਾਦਲ ਵਲੋਂ ਇਸ ਹਲ਼ਕੇ ਵਿਚ ਪੈਂਦੇ ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਕਈ ਦਿਨਾਂ ਤੋਂ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ .. ਹਲ਼ਕੇ ਦੇ ਪਿੰਡ ਖੇਮਾ ਖੇੜਾ , ਫੁਲੂ ਖੇੜਾ , ਅਰਨੀਵਲਾ, ਫਤਿਹੇਪੁਰ ਮਨੀਆ ਵਾਲਾ , ਦਿਉਣ ਖੇੜਾ, ਤੱਪਾ ਖੇੜਾ ਆਦਿ ਪਿੰਡਾਂ ਵਿਚ ਧੰਨਵਾਦੀ ਦੌਰਾ ਕਰਦੇ ਹੋਏ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕੀਤਾ.... ਉਣਾਂ ਪਿੰਡ ਫਤਹਿ ਪੁਰ ਮਨੀਆ ਵਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਦੇ ਚਲੇ ਸੈਸ਼ਨ ਤੇ ਸਵਾਲ ਉਠਾਉਦੇ ਹੋਏ ਕਿਹਾ ਕਿ ਕਿਸੇ ਨੇ ਵੀ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਕੋਈ ਗੱਲ ਨਹੀਂ ਕੀਤੀ ...ਹਰੇਕ ਵਰਗ ਦੁੱਖੀ ਹੈ ਭਾਵੇ ਕਨੂੰਨੀ ਵਿਵਸਥਾ ਜਾ ਸੇਹਤ ਸਹੂਲਤਾਂ ਮੁੱਖ ਮੰਤਰੀ ਵਲੋਂ ਬਣਾਏ ਮੁਹੱਲਾ ਕਲੀਨਿਕ ਬੰਦ ਪਏ ਹਨ... ਫੋਟੋ ਲਗਾ ਕੇ ਆਪਣਾ ਨਾਮ ਬਣਾ ਰਿਹਾ ਜਦੋਂਕਿ ਕੋਈ ਡਾਕਟਰ ਆਉਣ ਲਈ ਤਿਆਰ ਨਹੀਂ ਸਾਰੀਆਂ ਸਹੂਲਤਾਂ ਬੰਦ ਪਈਆਂ ਹਨ ।
ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਰਜ਼ਾਈ ਹਨ ਹੁਣ ਡੀਜ਼ਲ ਪੈਟ੍ਰੋਲ ਦੇ ਰੇਟਾਂ ਵਿਚ ਵਾਧਾ ਕਰਕੇ ਲੋਕਾਂ ਉਪਰ ਹੋਰ ਬੋਝ ਪਾ ਦਿਤਾ ਇਸ ਨਾਲ ਮਹਿਗਾਈ ਵਿਚ ਹੋਰ ਵਾਧਾ ਹੋਵੇਗਾ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾ ਦੀ ਕੋਈ ਪਰਵਾਹ ਨਹੀਂ । ਗਿੱਦੜਬਾਹਾ ਹਲ਼ਕੇ ਤੋਂ ਜਿਮਨੀ ਚੋਣ ਲਈ ਇੰਚਾਰਜ ਲਾਏ ਜਾਣ ਤੇ ਉਣਾ ਕਿਹਾ ਕਿ ਪਾਰਟੀ ਨੇ ਪਹਿਲੀ ਵਾਰ ਇਨ੍ਹਾਂ ਮਾਨ ਬਖਸ਼ਿਆ ਮੈਂ ਲੋਕ ਸਭਾ ਹਲਕਾਂ ਬਠਿੰਡਾ ਤੇ ਹਰ ਹਲਕਿਆਂ ਦੇ ਲੋਕਾਂ ਨੂੰ ਅਪੀਲ ਕਰਾਂਗੀ ਕਿ ਇਨ੍ਹਾਂ ਜਿਮਨੀ ਚੋਣਾਂ ਵਿੱਚ ਪੂਰਾ ਜੋਰ ਲਾ ਦੇਵੋ ਤਾਂ ਜੋ ਆਪਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਵਿਚ ਆਪਣੇ ਪੰਜਾਬ ਦੇ ਲੋਕਾਂ ਦੀ ਅਵਾਜ ਉਠਾ ਸਕਣ ।