PRTC ਮੁਲਾਜ਼ਮਾਂ ਦੀ ਤਨਖਾਹ 'ਚ ਦੇਰੀ 'ਤੇ ਬੋਲੇ ਮੰਤਰੀ

Continues below advertisement

ਪੀਆਰਟੀਸੀ (PRTC) ਦੇ 4250 ਮੁਲਾਜ਼ਮਾਂ ਨੂੰ ਬੀਤੇ ਮਹੀਨੇ ਭਾਵ ਅਗਸਤ ਮਹੀਨੇ ਦੀ ਅੱਧੀ ਤਨਖ਼ਾਹ ਹੀ ਮਿਲੀ ਹੈ। ਹੁਣ ਜਦਕਿ ਅੱਜ 23 ਸਤੰਬਰ ਹੋ ਗਈ ਹੈ। ਇਹ ਹਾਲਾਤ ਉਦੋਂ ਤੋਂ ਹਨ ਜਦੋਂ ਦਾ ਪੰਜਾਬ ਸਰਕਾਰ ਨੇ ਪੀਆਰਟੀਸੀ ਦਾ ਤਕਰੀਬਨ 260 ਕਰੋੜ ਰੁਪਿਆਂ ਬਕਾਇਆ ਅਜੇ ਵੀ ਦੇਣਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਮੁਫਤ ਤੇ ਰਿਆਇਤੀ ਸਫਰ ਸਹੂਲਤਾਂ ਦੇ ਬਦਲੇ ਸਰਕਾਰ ਨੇ ਅਦਾ ਕਰਨੇ ਹਨ। ਜਦਕਿ ਔਰਤਾਂ ਲਈ ਮੁਫਤ ਯਾਤਰਾ ਦੇ ਬਦਲੇ ਲਗਪਗ 160 ਕਰੋੜ ਰੁਪਏ, ਪੀਆਰਟੀਸੀ ਕੋਲ ਪੰਜਾਬ ਸਰਕਾਰ ਤੋਂ ਹੈ। ਇਸ ਤੋਂ ਇਲਾਵਾ 100 ਦੇ ਕਰੀਬ ਤੇ ਮੁਫ਼ਤ ਸਫ਼ਰ ਦੀਆਂ ਸਹੂਲਤਾਂ ਦੇ ਬਦਲੇ ਸਰਕਾਰ ਨੇ ਪੀਆਰਟੀਸੀ ਦਾ ਦੇਣਾ ਹੈ ਜਿਸ ਵਿਚ ਲਗਭਗ 69 ਕਰੋੜ ਵਿਦਿਆਰਥੀਆਂ ਨੂੰ ਰਿਆਇਤੀ ਸਫ਼ਰ ਦੇ ਬਦਲੇ ਵਿੱਚ ਦੇਣੇ ਹਨ ਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਸਫ਼ਰ ਦੇ ਬਦਲੇ ਵਿਚ ਹਰ ਪੀਆਰਟੀਸੀ 15 ਦਿਨਾਂ ਬਾਅਦ ਔਰਤਾਂ ਦੀ ਮੁਫਤ ਯਾਤਰਾ ਦਾ ਬਿੱਲ ਸਰਕਾਰ ਨੂੰ ਭੇਜਿਆ ਜਾਂਦਾ ਹੈ।

Continues below advertisement

JOIN US ON

Telegram