ਕੂਲਰ 'ਚ ਨਸ਼ੀਲੀ ਦਵਾਈ ਪਾ ਕੇ ਚੋਰਾਂ ਨੇ ਕੀਤੀ ਵੱਡੀ ਵਾਰਦਾਤ

Continues below advertisement

ਕੂਲਰ 'ਚ ਨਸ਼ੀਲੀ ਦਵਾਈ ਪਾ ਕੇ ਚੋਰਾਂ ਨੇ ਕੀਤੀ ਵੱਡੀ ਵਾਰਦਾਤ

Fazilka- Sunil Nagpal (Fazilka)

ਫਾਜ਼ਿਲਕਾ ਦੇ ਪਿੰਡ ਭੰਗਾਲਾ 'ਚ ਚੋਰਾਂ ਨੇ ਇਕ ਘਰ 'ਚ ਦਾਖਲ ਹੋ ਕੇ ਕਰੀਬ 35 ਤੋਲੇ ਸੋਨਾ ਚੋਰੀ ਕਰ ਲਿਆ, ਜਿਸ ਕਾਰਨ ਸਾਰਾ ਪਰਿਵਾਰ ਘਰ 'ਚ ਹੀ ਸੁੱਤਾ ਪਿਆ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।  ਭੰਗਾਲਾ ਵਾਸੀ ਕੁਲਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਕੋ ਘਰ ਵਿੱਚ ਰਹਿੰਦਾ ਹੈ ਅਤੇ ਕੁੱਲ ਸੱਤ ਮੈਂਬਰ ਹਨ। ਬੀਤੀ ਰਾਤ ਸਾਰਾ ਪਰਿਵਾਰ ਵਿਹੜੇ ਵਿੱਚ ਕੂਲਰ ਲਗਾ ਕੇ ਸੌਂ ਰਿਹਾ ਸੀ, ਸਵੇਰੇ ਉਹ ਆਮ ਨਾਲੋਂ ਥੋੜ੍ਹੀ ਦੇਰ ਬਾਅਦ ਜਾਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਨੀਂਦ ਸੀ। ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਕਮਰਿਆਂ ਦੇ ਤਾਲੇ ਖੁੱਲ੍ਹੇ ਪਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। 

Continues below advertisement

JOIN US ON

Telegram