ਇੰਝ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ, ਲਾਰੈਂਸ਼ ਬਿਸ਼ਨੋਈ ਦਾ ਇਹ ਸੀ ਪੂਰਾ ਪਲਾਨ
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲਾਰੈਂਸ ਬਿਸ਼ਨੋਈ ਦਾ ਪੂਰਾ ਪਲਾਨ ਸਾਹਮਣੇ ਆ ਚੁੱਕਾ ਹੈ।ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੰਜਾਬ ਪੁਲਿਸ ਨੂੰ 27 ਜੂਨ ਤੱਕ ਬਿਸ਼ਨੋਈ ਦਾ ਰਿਮਾਂਡ ਮਿਲਿਆ ਹੋਇਆ ਹੈ। ਇਸ ਦੌਰਾਨ ਬਿਸ਼ਨੋਈ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਫਿਲਹਾਲ ਪੁਲਿਸ ਇਸ ਕਤਲ ਦੀ ਪੂਰੀ ਗੁੱਥੀ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ।
ਵਿੱਕੀ ਮਿੱਡੂਖੇੜਾ ਦੇ ਕਤਲ ਬਾਅਦ ਲੌਰੈਂਸ ਬਿਸ਼ਨੋਈ ਨੂੰ ਲੱਗਿਆ ਕਿ ਬੰਬੀਹਾ ਗੈਂਗ ਨੇ ਮਿੱਡੂਖੇੜਾ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਹੈ। ਬੰਬੀਹਾ ਗੈਂਗ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਨ ਦਾ ਪਲਾਨ ਬਣਿਆ।
ਲੌਰੈਂਸ ਬਿਸ਼ਨੋਈ ਮੁਤਾਬਕ, ਗੈਂਗਸਟਰ ਸੁਖਪ੍ਰੀਤ ਬੁੱਢਾ, ਸਿੱਮਾ ਬਵੇਲ, ਅਮਿਤ ਡਾਗਰ, ਧਰਮੇਂਦਰ ਗੁਗਨੀ, ਕੌਸ਼ਲ ਚੌਧਰੀ, ਲੱਕੀ ਪਟਿਆਲ ਅਤੇ ਮਨਦੀਪ ਧਾਲੀਵਾਲ ਲਗਾਤਾਰ ਮੂਸੇਵਾਲਾ ਦੇ ਸੰਪਰਕ 'ਚ ਰਹਿੰਦੇ ਸੀ।ਸਿੱਧੂ ਮੂਸੇਵਾਲਾ ਦੇ ਗਾਇਕ ਕਰਨ ਔਜਲਾ ਨਾਲ ਚੰਗੇ ਰਿਸ਼ਤੇ ਨਹੀਂ ਸੀ।ਮੂਸੇਵਾਲਾ ਦੇ ਕਹਿਣ 'ਤੇ ਸੁਖਪ੍ਰੀਤ ਬੁੱਢਾ ਨੇ ਕੈਨੇਡਾ 'ਚ ਕਰਨ ਔਜਲਾ ਦੇ ਘਰ 'ਤੇ ਫਾਈਰਿੰਗ ਕਰਵਾਈ ਸੀ।ਸਿੱਧੂ ਮੂਸੇਵਾਲਾ ਦੇ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਚੰਗੇ ਰਿਸ਼ਤੇ ਨਹੀਂ ਸਨ।
ਲੌਰੈਂਸ ਬਿਸ਼ਨੋਈ ਮੁਤਾਬਕ, ਬੱਬੂ ਮਾਨ ਨੂੰ ਵੀ ਬੰਬੀਹਾ ਗੈਂਗ ਦੇ ਸੁਖਪ੍ਰੀਤ ਬੁੱਢਾ ਅਤੇ ਲੱਕੀ ਪਟਿਆਲ ਨੇ ਇੱਕ ਗੀਤ ਗਾਉਣ ਲਈ ਆਖਿਆ ਸੀ।ਲੌਰੈਂਸ ਬਿਸ਼ਨੋਈ ਮੁਤਾਬਕ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਨੇ ਮਿੱਡੂਖੇੜਾ ਦੇ ਸ਼ੂਟਰਸ ਨੂੰ ਖਰੜ 'ਚ ਪਨਾਹ ਦਵਾਈ ਸ਼ਗੁਨਪ੍ਰੀਤ ਦਾ ਨਾਮ ਆਉਣ 'ਤੇ ਮੂਸੇਵਾਲਾ ਦੇ ਕਤਲ ਦਾ ਪਲਾਨ ਬਣਾਇਆ।