Viral Video Fact check | 6 ਸਾਲਾ ਨਸ਼ੇ 'ਚ ਧੁੱਤ ਬੱਚੇ ਦੀ ਵਾਇਰਲ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ | Barnala News

Continues below advertisement

Viral Video Fact check | 6 ਸਾਲਾ ਨਸ਼ੇ 'ਚ ਧੁੱਤ ਬੱਚੇ ਦੀ ਵਾਇਰਲ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ | Barnala News  
ਬਰਨਾਲਾ ਬੱਸ ਅੱਡੇ 'ਤੇ ਘੁੰਮ ਰਿਹਾ ਸੀ ਬੱਚਾ 
ਨਸ਼ੇ 'ਚ ਧੁੱਤ ਨਹੀਂ ਮੰਦਬੁੱਧੀ ਹੈ ਬੱਚਾ 
ਬਰਨਾਲਾ ਪੁਲਿਸ ਨੇ ਕੀਤੀ ਮਾਮਲੇ ਦੀ ਜਾਂਚ 
ਬੱਚੇ ਦੇ ਪਰਿਵਾਰ ਨੇ ਦੱਸਿਆ ਅਸਲ ਸੱਚ 
6 ਸਾਲਾ ਬੱਚੇ ਦੇ ਨਸ਼ੇ 'ਚ ਧੁੱਤ ਹੋਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਲੇਕਿਨ ਇਸ ਵੀਡੀਓ ਦੀ ਸਚਾਈ ਕੁਝ ਹੋਰ ਹੈ ਤੇ ਹਕੀਕਤ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਜਾਵੇਗੀ |
ਜੀ ਹਾਂ ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਇਸ ਬੱਚੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ 
ਵੀਡੀਓ ਪਾਉਣ ਵਾਲੇ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ 6 ਸਾਲ ਦਾ ਇਹ ਬੱਚਾ ਨਸ਼ੇ ਦੀ ਹਾਲਤ ਵਿਚ 
ਬਰਨਾਲਾ ਬੱਸ ਅੱਡੇ 'ਤੇ ਘੁੰਮ ਰਿਹਾ ਹੈ | 
ਵੀਡੀਓ ਦੇ ਵਾਇਰਲ ਹੁੰਦੇ ਹੀ ਬਰਨਾਲਾ ਪੁਲਸ ਪ੍ਰਸ਼ਾਸਨ ਹਰਕਤ 'ਚ ਆ ਗਿਆ
ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਬੱਚੇ ਦੇ ਪਰਿਵਾਰ ਤੱਕ ਪਹੁੰਚ ਕੀਤੀ ਤਾਂ ਇਸ ਵੀਡੀਓ ਦੀ ਅਸਲ ਸਚਾਈ ਸਾਹਮਣੇ ਆਈ ਹੈ  
ਇਹ ਬੱਚਾ ਨਸ਼ੇ ਚ ਧੁੱਤ ਨਹੀਂ ਬਲਕਿ ਜਮਾਂਦਰੂ ਮੰਦਬੁੱਧੀ ਹੈ |
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਬੱਚਾ ਜਨਮ ਤੋਂ ਹੀ ਦਿਮਾਗੀ ਤੌਰ 'ਤੇ ਕਮਜ਼ੋਰ ਹੈ
ਅਤੇ ਖੇਡਣ ਲਾਇ ਬੱਸ ਅੱਡੇ ਵੱਲ ਚਲਿਆ ਜਾਂਦਾ ਹੈ 
ਲੇਕਿਨ ਇਸ ਦੌਰਾਨ ਕੁਝ ਨੌਜਵਾਨਾਂ ਨੇ ਇਸ ਬੱਚੇ ਦੀ ਵੀਡੀਓ ਬਣਾ ਕੇ ਗ਼ਲਤ ਢੰਗ ਤਰੀਕੇ ਨਾਲ ਵਾਇਰਲ ਕਰ ਦਿੱਤੀ |
ਵਾਇਰਲ ਵੀਡੀਓ ਦੀ ਖ਼ਬਰ ਪੁਲਿਸ ਨੇ ਜਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ 
ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਤੁਰੰਤ ਪੁਲਿਸ ਸਟੇਸ਼ਨ ਪਹੁੰਚੇ 
ਜਿਥੇ ਬੱਚੇ ਦੇ ਮਾਪਿਆਂ ਤੇ ਪੁਲਿਸ ਨੇ ਸੱਚ ਸਭ ਦੇ ਸਾਹਮਣੇ ਲਿਆਂਦਾ 

ਲੇਕਿਨ ਇਥੇ ਸਭ ਨੂੰ ਸਿਖ ਲੈਣੀ ਚਾਹੀਦੀ ਹੈ ਕਿ ਬਿਨ੍ਹਾਂ ਸੋਚੇ ਸਮਝੇ ਸੱਚਾਈ ਤੇ ਤਥਾਂ ਦੀ ਪੜਚੋਲ ਕੀਤੇ ਬਿਨ੍ਹਾਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ 
ਤੇ ਅਪਲੋਡ ਕਰਨ ਵਾਲੇ ਸਾਵਧਾਨ ਹੋ ਜਾਣ | ਕਿਉਂਕਿ ਅਜਿਹੀ ਇਕ ਗ਼ਲਤੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ |
ਜੇਕਰ ਤੁਹਾਡੇ ਧਿਆਨ ਹਿੱਤ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਨੇੜਲੇ ਪੁਲਿਸ ਠਾਣੇ ਸੰਪਰਕ ਕਰੋ ਤੇ ਆਪਣੀ ਅਸਲ ਤੇ ਸਹੀ ਜ਼ਿੰਮੇਵਾਰੀ ਨਿਭਾਉ |

Continues below advertisement

JOIN US ON

Telegram