ਰਣਜੀਤ ਬਾਵਾ ਨੇ ਦਿੱਤੀ ਬੌਲੀਵੁਡ ਸਿਤਾਰਿਆਂ ਨੂੰ ਬੇਸ਼ਰਮੀ

Continues below advertisement
ਹੌਲੀਵੁੱਡ ਦੀ ਪੌਪ ਸਟਾਰ ਰਿਹਾਨਾ ਨੇ ਹਾਲ ਹੀ ਦੇ ਵਿਚ ਕਿਸਾਨਾਂ ਦੇ ਸਮਰਥਨ ਲਈ ਟਵੀਟ ਕੀਤਾ ਸੀ ਤੇ ਹੁਣ ਇਹ ਟਵੀਟ ਬੌਲੀਵੁੱਡ ਸਿਤਾਰਿਆਂ ਨੂੰ ਰਾਸ ਨਹੀਂ ਆ ਰਿਹਾ | ਅਕਸ਼ੇ ਕੁਮਾਰ , ਅਜੈ ਦੇਵਗਨ ਤੇ ਸੁਨੀਲ ਸ਼ੇੱਟੀ ਵਰਗੇ ਕਲਾਕਾਰਾਂ ਰਿਹਾਨਾ ਦੇ ਪ੍ਰਚਾਰ ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਨੇ | ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੌਲੀਵੁੱਡ ਸਿਤਾਰਿਆਂ ਲਈ ਵੀ ਇਕ ਪੋਸਟ ਸ਼ੇਅਰ ਕੀਤੀ ਹੈ ਜਿਹੜੇ ਕਿਸਾਨਾਂ ਦਾ ਸਮਰਥਨ ਨਹੀਂ ਦੇ ਰਹੇ |
ਰਣਜੀਤ ਬਾਵਾ ਨੇ ਸ਼ੇਅਰ ਕੀਤੀ ਪੋਸਟ 'ਚ ਕਿਹਾ , ਇਕ ਦਮ ਹੁਣ ਸਾਰਾ ਬੌਲੀਵੁੱਡ ਜਾਗ ਗਿਆ ਹੈ ਤੇ ਫਾਰਮਰ ਪ੍ਰੋਟੈਸਟ ਨੂੰ ਪ੍ਰੋਪੋਗੈਂਡਾ ਦੱਸ ਰਹੇ ਨੇ |ਮਿਲੀਅਨਸ ਦੀ ਗਿਣਤੀ ਵਿਚ ਕਿਸਾਨਾਂ ਪਿਛਲੇ 2 ਮਹੀਨਿਆਂ ਤੋਂ ਸੜਕਾਂ ਤੇ ਜਿਹੜੀ ਚੀਜ਼ ਉਹ ਨਹੀਂ ਕਰ ਪਾਏ , ਉਹ ਰਿਹਾਨਾ ਨੇ ਆਪਣੇ ਟਵੀਟ ਨਾਲ ਕੁਝ ਹੀ ਘੰਟਿਆਂ ਵਿਚ ਕਰ ਦਿੱਤੀ | #zameennahitohzameerrakho ਸਰਕਾਰੀ puppets , ਬੇਸ਼ਰਮ ਸੈਲੇਬ੍ਰਿਟੀਜ਼.ਇਹੀ ਨਹੀਂ ਰਣਜੀਤ ਬਾਵਾ ਨੇ ਅਕਸ਼ੇ ਕੁਮਾਰ , ਸੁਨੀਲ ਸ਼ੇੱਟੀ , ਸਚਿਨ ਤੇਂਦੁਲਕਰ ਤੇ ਅਜੇ ਦੇਵਗਨ ਦੇ ਟਵੀਟ ਸ਼ੇਅਰ ਕਰਦੇ ਹੋਏ ਤੇ ਓਹਨਾ ਸਭ ਨੂੰ ਟੈਗ ਕਰਦੇ ਹੋਏ ਲਿਖਿਆ , ਪੰਗਾ ਹੋਇਆ ਏ ਦੰਗਾ ਹੋਇਆ ਏ
ਕਿਹੜਾ ਕੀ ਏ ਨੰਗਾ ਹੋਇਆ ਏ
ਚੰਗਾ ਹੋਇਆ ਏ  -
Continues below advertisement

JOIN US ON

Telegram