ਪੜਛ ਡੈਮ ਦੇ ਹਾਲਾਤ ਦੇਖ ਭਾਜਪਾ ਆਗੂ ਹੋਏ ਭਾਵੁਕ FIR ਦਰਜ਼ ਕਰਨ ਦੀ ਕੀਤੀ ਮੰਗ

Continues below advertisement

- ਪੜਛ ਡੈਮ ਸੁੱਕਣ ਕਾਰਨ 650 ਪਸ਼ੂਆਂ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਦਰਜ ਹੋਵੇ ਐਫਆਈਆਰ

- ਸਿੰਚਾਈ ਵਿਭਾਗ ਪੰਜਾਬ ਦੀ ਅਣਗਹਿਲੀ ਕਾਰਨ ਸੁੱਕਿਆ ਪੜਸ਼ ਡੈਮ : ਜੋਸ਼ੀ

- ਪੜਛ ਡੈਮ ਦੇ  ਸੁੱਕਣ ਕਾਰਨ 650 ਤੋਂ ਵੱਧ ਜਾਨਵਰਾਂ ਦੀ ਮੌਤ ਲਈ ਸਿੰਚਾਈ, ਜੰਗਲੀ ਜੀਵ ਸੁਰੱਖਿਆ, ਜੰਗਲਾਤ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।


ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਮੋਹਾਲੀ ਦੇ ਸੁੱਕੇ ਪੜਸ਼ ਡੈਮ ਦਾ ਦੌਰਾ ਕੀਤਾ। ਉਨ੍ਹਾਂ ਬੰਨ੍ਹ ਦੇ ਸੁੱਕਣ ਕਾਰਨ 650 ਪਸ਼ੂਆਂ ਦੀ ਮੌਤ ਲਈ ਸਿੰਚਾਈ ਵਿਭਾਗ, ਜੰਗਲੀ ਜੀਵ ਸੁਰੱਖਿਆ ਅਤੇ ਜੰਗਲਾਤ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।

ਜੋਸ਼ੀ ਨੇ ਕਿਹਾ ਕਿ ਇਸ ਡੈਮ ਦੇ ਬਣਨ ਨਾਲ ਇੱਥੋਂ ਦੀ ਬੰਜਰ ਜ਼ਮੀਨ ਉਪਜਾਊ ਹੋ ਗਈ ਸੀ ਅਤੇ ਸਥਾਨਕ ਲੋਕਾਂ ਦੀ ਆਰਥਿਕਤਾ ਮਜ਼ਬੂਤ ਹੋਈ ਸੀ। ਜੋਸ਼ੀ ਨੇ ਦੱਸਿਆ ਕਿ ਇਹ ਗਰੀਬ ਇਲਾਕਾ ਹੋਣ ਕਾਰਨ ਇੱਥੇ ਕੋਈ ਵੀ ਪਾਣੀ ਦੀ ਮੋਟਰ ਜਾਂ ਸਬਮਰਸੀਬਲ ਨਹੀਂ ਲਗਾ ਸਕਦਾ। ਇਸ ਲਈ ਇਹ ਡੈਮ ਇਸ ਖੇਤਰ ਦੀ ਖੁਸ਼ਹਾਲੀ ਦਾ ਸਰੋਤ ਸੀ।

ਜੋਸ਼ੀ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਨਾਲ-ਨਾਲ ਸਿੰਚਾਈ ਵਿਭਾਗ ਦੀ ਅਣਗਹਿਲੀ ਕਾਰਨ ਅੱਜ ਬੰਨ੍ਹ ਵਿੱਚ 50 ਫੁੱਟ ਡੂੰਘੀ ਗਾਦ ਜਮ੍ਹਾਂ ਹੋ ਗਈ ਹੈ। ਹੋਰ ਤਾਂ ਹੋਰ ਇਹ ਹੈ ਕਿ ਗਾਦ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਤਰੇੜਾਂ ਪੈ ਗਈਆਂ ਹਨ, ਜਿਸ ਕਾਰਨ ਕਈ ਪਸ਼ੂ ਜ਼ਖਮੀ ਹੋ ਜਾਂਦੇ ਹਨ ਅਤੇ ਆਵਾਰਾ ਕੁੱਤੇ ਨੋਚ ਕੇ ਖਾ ਜਾਂਦੇ ਨੇ । ਜੋਸ਼ੀ ਨੇ ਆਖਿਆ ਕਿ ਇਸ ਇਲਾਕੇ ਦੇ ਨਾਲ ਦੇ ਪਿੰਡਾਂ ਜਿਵੇਂ ਕਿ  ਵੱਡੀ ਪੜਛ, ਛੋਟੀ ਪੜਛ, ਨਾਡਾ ਅਤੇ ਸਿਉਂਕ ਪਿੰਡਾਂ ਦੇ ਪਿੰਡ ਵਾਸੀ ਵੀ ਹਾਜ਼ਰ ਸਨ।

ਜੋਸ਼ੀ ਨੇ ਦੱਸਿਆ ਕਿ ਇਹ ਡੈਮ ਵਿਸ਼ਵ ਬੈਂਕ ਦੇ ਫੰਡਾਂ ਨਾਲ 1993 ਵਿੱਚ ਬਣਾਇਆ ਗਿਆ ਸੀ। ਇਹ ਡੈਮ ਨਾ ਸਿਰਫ਼ ਵੱਡੀ ਪੜਛ, ਛੋਟੀ ਪੜਛ, ਨਾਡਾ ਅਤੇ ਸਿਉਂਕ ਪਿੰਡਾਂ ਦੀਆਂ ਸਿੰਚਾਈ ਲੋੜਾਂ ਨੂੰ ਪੂਰਾ ਕਰਦਾ ਹੈ, ਸਗੋਂ ਆਸ-ਪਾਸ ਦੇ ਜੰਗਲੀ ਜੀਵਾਂ ਲਈ ਪਾਣੀ ਦਾ ਇੱਕ ਨਿਰੰਤਰ ਸਰੋਤ ਵੀ ਹੈ।

ਜੋਸ਼ੀ ਨੇ ਦੋਸ਼ ਲਾਇਆ ਕਿ ਇਹ ਡੈਮ ਘੱਟ ਮੌਨਸੂਨ ਜਾਂ ਬਰਸਾਤ ਕਾਰਨ ਨਹੀਂ ਸੁੱਕਿਆ  ਸਗੋਂ ਕਈ ਸਾਲਾਂ ਤੋਂ ਸਿੰਚਾਈ ਵਿਭਾਗ ਦੀ ਅਣਗਹਿਲੀ ਕਾਰਨ ਇਹ ਹੁਣ ਗਾਦ ਨਾਲ ਭਰੇ ਸੁੱਕੇ ਭੰਡਾਰ ਵਿੱਚ ਤਬਦੀਲ ਹੋ ਗਿਆ ਹੈ। 

ਇਸ ਲਈ ਸਿੰਚਾਈ ਵਿਭਾਗ ਜ਼ਿੰਮੇਵਾਰ ਹੈ ਕਿਉਂਕਿ ਇਸ ਨੇ ਸਾਲਾਂ ਤੋਂ ਗਾਦ ਨੂੰ ਇਕੱਠਾ ਹੋਣ ਦਿੱਤਾ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਜ਼ਿੰਮੇਵਾਰ ਹੈ ਕਿਉਂਕਿ ਇਸ ਨੇ ਇਹ ਯਕੀਨੀ ਬਣਾਉਣ ਲਈ ਕੋਈ ਕਦਮ ਨਹੀਂ ਚੁੱਕੇ ਕਿ ਪਸ਼ੂ ਗਾਦ ਦੇ ਟੋਇਆਂ ਵਿੱਚ ਨਾ ਫਸਣ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਗਾਰ ਕੱਢਣ ਵਿੱਚ ਰੁਕਾਵਟ ਪੈਦਾ ਕਰਦਾ ਹੈ ਅਤੇ ਡੈਮ ਦੇ ਆਲੇ-ਦੁਆਲੇ ਜੰਗਲ ਹੋਣ ਕਾਰਨ ਜੰਗਲਾਤ ਵਿਭਾਗ ਕੋਈ ਕੰਮ ਨਹੀਂ ਹੋਣ ਦਿੰਦਾ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਡੈਮ ਵਿੱਚ ਦਸ ਫੁੱਟ ਪੁੱਟਣ ਤੋਂ ਬਾਅਦ ਪਾਣੀ ਨਿਕਲਦਾ ਹੈ। ਅਜਿਹੇ 'ਚ ਜੇਕਰ ਪੂਰੀ ਗਾਰ ਕੱਢ ਦਿੱਤੀ ਜਾਵੇ ਤਾਂ ਪੂਰੇ ਇਲਾਕੇ ਦੀ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਹੈ। ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। 

ਉਨ੍ਹਾਂ ਦੱਸਿਆ ਕਿ ਕੁਝ ਸਥਾਨਕ ਅਤੇ ਆਸ-ਪਾਸ ਦੇ ਲੋਕ ਇੱਥੇ ਪਸ਼ੂਆਂ ਲਈ ਪਾਣੀ ਦੇ ਟੈਂਕਰ ਨਾਲ  ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ, ਜਿਸ ਨੂੰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਰੋਕ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਲੋਕ ਸੇਵਾ ਤੋਂ ਨਾ ਰੋਕਿਆ ਜਾਵੇ ਅਤੇ ਬੰਨ੍ਹ ਤੋਂ ਗਾਦ ਨਿਕਾਲਣ  ਲਈ ਜਲਦੀ ਹੀ ਯੋਗ ਕਦਮ ਚੁੱਕੇ ਜਾਣ।

Continues below advertisement

JOIN US ON

Telegram