ਕੈਪਟਨ ਦੇ ਨਵੇਂ ਜਰਨੈਲ ਨੂੰ ਮਿਲੀਆਂ ਕੀ ਸਹੂਲਤਾਂ?
Continues below advertisement
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਨਵਾਂ ਜਰਨੈਲ ਚੁਣਨ 'ਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਨੂੰ ਕੈਪਟਨ ਦਾ ਪ੍ਰਮੁੱਖ ਸਲਾਹਕਾਰ ਬਣਾਉਣ 'ਤੇ ਇਤਰਾਜ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖਜ਼ਾਨੇ ਦਾ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਪੰਜਾਬੀ ਪਹਿਲਾਂ ਹੀ ਜਾਣੂ ਹਨ ਤੇ ਲੋਕ ਵਾਰ-ਵਾਰ ਮੂਰਖ ਨਹੀਂ ਬਣਨਗੇ।
Continues below advertisement