Britain ਨੂੰ ਅੱਜ ਮਿਲੇਗਾ ਨਵਾਂ PM, Lis Truss ਤੇ Rishi Sunak ਵਿਚਾਲੇ ਟਾਂਕੇ ਦੀ ਟੱਕਰ
Continues below advertisement
Britain New Prime Minister Election: ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਅਸਤੀਫੇ ਤੋਂ ਬਾਅਦ, ਲਗਭਗ 2 ਮਹੀਨਿਆਂ ਤੋਂ ਨਵੇਂ ਪ੍ਰਧਾਨ ਮੰਤਰੀ ਲਈ ਚੱਲ ਰਹੀ ਕਵਾਇਦ ਅੱਜ ਖਤਮ ਹੋ ਜਾਵੇਗੀ। ਬ੍ਰਿਟੇਨ ਨੂੰ ਅੱਜ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਇਸ ਅਹੁਦੇ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਲਿਜ਼ ਟਰਸ ਵਿਚਾਲੇ ਮੁਕਾਬਲਾ ਹੈ। ਅੱਜ ਸਾਰਿਆਂ ਦੀਆਂ ਨਜ਼ਰਾਂ ਲੰਡਨ ਦੇ 4 ਮੈਥਿਊ ਪਾਰਕਰ ਸਟਰੀਟ ਸਥਿਤ ਕੰਜ਼ਰਵੇਟਿਵ ਪਾਰਟੀ ਦੇ ਕੈਂਪੇਨ ਹੈੱਡਕੁਆਰਟਰ ਦੀ ਇਮਾਰਤ 'ਤੇ ਹੋਣਗੀਆਂ, ਜਿੱਥੇ ਅੱਜ ਸ਼ਾਮ 5 ਵਜੇ ਤੱਕ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਦਫ਼ਤਰ ਤੋਂ ਸਿਰਫ਼ 4 ਮਿੰਟ ਦੀ ਦੂਰੀ 'ਤੇ 10 ਡਾਊਨਿੰਗ ਸਟਰੀਟ ਸਥਿਤ ਪ੍ਰਧਾਨ ਮੰਤਰੀ ਨਿਵਾਸ 'ਤੇ ਪਹੁੰਚਣ ਵਾਲਾ ਨਵਾਂ ਚਿਹਰਾ ਕੌਣ ਹੋਵੇਗਾ, ਇਹ ਅੱਜ ਤੈਅ ਹੋ ਜਾਵੇਗਾ।
Continues below advertisement