Rishi Sunak ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਕਰਨਗੇ ਚੀਨ 'ਤੇ ਸਖ਼ਤੀ
Continues below advertisement
Rishi Sunak On China: ਬ੍ਰਿਟੇਨ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਹੁਣ ਦਿਲਚਸਪ ਮੁਕਾਮ 'ਤੇ ਪਹੁੰਚ ਗਈ ਹੈ। ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਿਸ਼ੀ ਸੁਨਕ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ। ਇਸ ਦੌਰਾਨ ਰਿਸ਼ੀ ਸੁਨਕ ਨੇ ਚੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੱਕ ਬਿਆਨ 'ਚ ਕਿਹਾ ਕਿ ਜੇਕਰ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਏਸ਼ੀਆਈ ਮਹਾਸ਼ਕਤੀ ਚੀਨ ਖਿਲਾਫ ਸਖਤ ਕਾਰਵਾਈ ਕਰੇਗੀ। ਸੁਨਕ ਨੇ ਚੀਨ ਨੂੰ ਘਰੇਲੂ ਅਤੇ ਗਲੋਬਲ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ 'ਚ ਇੱਕ ਹੋਰ ਵਿਰੋਧੀ, ਲਿਜ਼ ਟਰਸ ਨੇ ਰਿਸ਼ੀ ਸੁਨਕ 'ਤੇ ਚੀਨ ਅਤੇ ਰੂਸ ਪ੍ਰਤੀ ਨਰਮ ਰਹਿਣ ਦਾ ਦੋਸ਼ ਲਗਾਇਆ। ਇਸ ਦੇ ਜਵਾਬ 'ਚ ਰਿਸ਼ੀ ਸੁਨਕ ਨੇ ਚੀਨ ਨੂੰ ਲੈ ਕੇ ਇਹ ਪ੍ਰਤੀਕਿਰਿਆ ਦਿੱਤੀ ਹੈ।
Continues below advertisement