Canada Stabbings: ਕੈਨੇਡਾ 'ਚ ਚਾਕੂਬਾਜ਼ਾਂ ਦਾ ਆਤੰਕ, 10 ਲੋਕਾਂ ਨੂੰ ਉਤਾਰਿਆਂ ਮੌਤ ਦੇ ਘਾਟ
Continues below advertisement
ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਇੱਕ ਵੱਡਾ ਹਮਲਾ ਹੋਇਆ ਹੈ। 13 ਥਾਵਾਂ 'ਤੇ ਚਾਕੂ ਨਾਲ ਹੋਏ ਹਮਲਿਆਂ 'ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 15 ਲੋਕ ਜ਼ਖਮੀ ਹੋਏ ਹਨ। ਇਹ ਹਮਲੇ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੈਲਡਨ ਖੇਤਰਾਂ ਵਿੱਚ ਹੋਏ ਹਨ। ਪੁਲਿਸ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੈਨੇਡੀਅਨ ਪੁਲਿਸ ਨੇ ਇਨ੍ਹਾਂ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਜਿਨ੍ਹਾਂ ਸ਼ੱਕੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ, ਉਹ ਹਨ ਡੈਮੀਅਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ। ਦੋਵਾਂ ਨੇ ਕਾਲੇ ਰੰਗ ਦੀ ਕਾਰ ਵਿੱਚ ਘੁੰਮਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੀ ਸਹਾਇਕ ਪੁਲਿਸ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਕਿਹਾ ਕਿ ਪਹਿਲੀ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 5:40 ਵਜੇ ਦੀ ਰਿਪੋਰਟ ਕੀਤੀ ਗਈ ਸੀ। ਸਸਕੈਚਵਨ ਵਿੱਚ ਘੱਟੋ-ਘੱਟ 13 ਥਾਵਾਂ ਤੋਂ ਪੀੜਤ ਪਾਏ ਗਏ ਹਨ।
Continues below advertisement