ਸ੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਤੋਂ ਲੈ ਕੇ ਐਲਨ ਮਸਕ ਕਰਕੇ ਟਵਿੱਟਰ ਸ਼ੇਅਰ 'ਚ ਗਿਰਾਵਟ ਤੱਕ ਵੇਖੋ ਇੰਚਰਨੈਸ਼ਨਲ ਖ਼ਬਰਾਂ ABP Sanjha 'ਤੇ
ਸ਼੍ਰੀਲੰਕਾ 'ਚ 20 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ
Sri Lanka new president Elections: ਸ਼੍ਰੀਲੰਕਾ 'ਚ 20 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਹੋਣਗੇ। ਦੱਸ ਦਈਏ ਕਿ ਗੋਟਬਾਇਆ 13 ਜੁਲਾਈ ਨੂੰ ਅਸਤੀਫਾ ਦੇਣਗੇ। ਗੋਟਬਾਇਆ ਦੇ ਅਸਤੀਫੇ ਦੇਣ ਤੋ ਬਾਅਦ ਸ਼੍ਰੀਲੰਕਾ 'ਚ ਤਮਾਮ ਸਿਆਸੀ ਦਲਾਂ ਵੱਲੋਂ ਮਿਲਕੇ ਸਰਕਾਰ ਬਣਾਉਣ ਦੀ ਤਿਆਰੀ ਹੈ। ਦਰਅਸਲ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਨੇ ਗੋਟਬਾਇਆ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਗੋਟਬਾਇਆ ਵੱਲੋਂ ਅਸੀਫਾ ਦੇਣ ਦਾ ਐਲਾਨ ਕੀਤਾ ਗਿਆ ਅਤੇ ਹੁਣ ਸ਼੍ਰੀਲੰਕਾ ਨੂੰ 20 ਜੁਲਾਈ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ।
ਫਰਾਂਸ ਦੀ PM ਖਿਲਾਫ ਨਹੀਂ ਟਿਕਿਆ ਬੇਭਰੋਸਗੀ ਮਤਾ
PM of France: ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨ ਦੇ ਖਿਲਾਫ ਬੇਭਰੋਸਗੀ ਦਾ ਮਤਾ ਸੰਸਦ ਵਿੱਚ ਟਿਕ ਨਹੀਂ ਸਕਿਆ। ਸੰਸਦ ਵਿੱਚ ਬੇਭਰੋਸਗੀ ਮਤੇ ਦੇ ਪੱਖ ਵਿੱਚ ਸਿਰਫ਼ 146 ਸੰਸਦ ਮੈਂਬਰਾਂ ਨੇ ਵੋਟ ਪਾਈ। ਪਾਸ ਹੋਣ ਲਈ 289 ਵੋਟਾਂ ਦੀ ਲੋੜ ਹੈ। ਇਹ ਮਤਾ ਫਰਾਂਸ ਅਨਬੌਏਡ (ਐਲਐਫਆਈ) ਪਾਰਟੀ ਦੁਆਰਾ ਬੋਰਨ ਦੇ ਵਿਰੁੱਧ ਲਿਆਂਦਾ ਗਿਆ ਸੀ, ਜੋ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਦੀ ਹੈ।
ਮਸਕ ਨਾਲ ਡੀਲ ਰੱਦ ਹੋਣ ਕਾਰਨ ਟਵਿੱਟਰ ਦੇ ਸ਼ੇਅਰ 'ਚ 11.3 ਫੀਸਦ ਦੀ ਗਿਰਾਵਟ
ਦਰਅਸਲ Elon Musk ਨੇ 44 ਅਰਬ ਡੌਲਰ ਚ ਟਵਿੱਟਰ ਖਰੀਦਣ ਦੀ ਡੀਲ ਕੀਤੀ ਸੀ ਪਰ ਅਚਾਨਕ ਉਨਾਂ ਇਹ ਡੀਲ ਰੱਦ ਕਰਨ ਦਾ ਐਲਾਨ ਕਰ ਦਿੱਤਾ। ਜਿਸ ਟਵਿੱਟਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਟਵਿੱਟਰ ਦੇ ਸ਼ੇਅਰਸ ਚ ਲਗਾਤਾਰ ਗਿਰਾਵਟ ਦਰਜ ਕੀਤਾ ਜਾ ਰਹੀ ਹੈ। ਉਧਰ ਮਸਕ ਖਿਲਾਫ ਟਵਿੱਟਰ ਕੋਰਟ ਜਾਣ ਦੀ ਤਿਆਰੀ ਚ ਹੈ। ਇਸ ਵਾਸਤੇ ਟਵਿੱਟਰ ਨੇ ਅਮਰੀਕਾ ਦੀ ਟੌਪ ਲਾਅ ਫਰਮ ਨੂੰ ਹਾਇਰ ਕੀਤਾ।