PM Liz Truss ਕੰਟ੍ਰੋਲ ਨਹੀਂ ਕਰ ਪਾ ਰਹੀ ਮਹਿੰਗਾਈ, Rishi Sunak ਦੀ ਵਾਪਸੀ ਲਈ ਮੁਹਿੰਮ ਸ਼ੁਰੂ
ਬ੍ਰਿਟੇਨ 'ਚ ਪ੍ਰਧਾਨ ਮੰਤਰੀ Liz Truss ਦੇ ਅਹੁਦਾ ਸੰਭਾਲਣ ਤੋਂ ਮਹਿਜ਼ ਤਿੰਨ ਹਫ਼ਤਿਆਂ ਬਾਅਦ ਹੀ ਆਰਥਿਕ ਮੋਰਚੇ 'ਤੇ ਸਥਿਤੀ ਆਊਟ ਆਫ਼ ਕੰਟ੍ਰੋਲ ਹੁੰਦੀ ਨਜ਼ਰ ਆ ਰਹੀ ਹੈ। Truss ਸਰਕਾਰ ਦਾ ਮਿੰਨੀ ਬਜਟ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਟਰਸ ਨੂੰ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸੰਸਦ ਮੈਂਬਰਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਵਿੱਤ ਮੰਤਰੀ Kwasi Kwarteng ਨੂੰ ਨਾ ਹਟਾਇਆ ਗਿਆ ਤਾਂ ਪ੍ਰਧਾਨ ਮੰਤਰੀ ਨੂੰ ਬਗਾਵਤ ਦਾ ਸਾਹਮਣਾ ਕਰਨਾ ਪਵੇਗਾ। ਬ੍ਰਿਟਿਸ਼ ਸੰਸਦ ਦਾ ਸੈਸ਼ਨ 11 ਅਕਤੂਬਰ ਤੋਂ ਸ਼ੁਰੂ ਹੋਵੇਗਾ। ਬੇਕਾਬੂ ਮਹਿੰਗਾਈ ਕਾਰਨ ਲੋਕ ਸੋਸ਼ਲ ਮੀਡੀਆ 'ਤੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਮੂਲ ਦੇ ਸੰਸਦ ਰਿਸ਼ੀ ਸੁਨਕ ਦੇ ਵਾਪਸ ਆਉਣ ਦੇ ਵੀਡੀਓ ਸ਼ੇਅਰ ਕਰ ਰਹੇ ਹਨ। ਲੋਕਾਂ ਵਿੱਚ ਸਭ ਤੋਂ ਵੱਧ ਗੁੱਸਾ ਇਸ ਗੱਲ ਦਾ ਹੈ ਕਿ ਪੀਐਮ ਰੇਸ ਦੀ ਬਹਿਸ ਵਿੱਚ ਸੁਨਕ ਵੱਲੋਂ ਟਰਸ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਜੋ ਖਦਸ਼ਾ ਪ੍ਰਗਟਾਇਆ ਗਿਆ ਸੀ, ਉਹ ਸੱਚ ਸਾਬਤ ਹੋ ਰਿਹਾ ਹੈ।