Putin On Modi: ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਭਾਰਤ : ਪੁਤਿਨ

Continues below advertisement

India Russia Relation: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਿਣਤੀ ਦੁਨੀਆ ਦੇ ਤਾਕਤਵਰ ਨੇਤਾਵਾਂ 'ਚ ਕੀਤੀ ਜਾਂਦੀ ਹੈ ਪਰ ਸਮੇਂ ਦੇ ਨਾਲ-ਨਾਲ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਨੇ ਵੀ ਨਰਿੰਦਰ ਮੋਦੀ ਦਾ ਲੋਹਾ ਮੰਨਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਜ਼ੋਰਦਾਰ ਤਾਰੀਫ਼ ਕੀਤੀ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਰੂਸ ਦੇ ਪੁਰਾਣੇ ਅਤੇ ਮਜ਼ਬੂਤ ​​ਸਬੰਧਾਂ ਬਾਰੇ ਵੀ ਗੱਲ ਕੀਤੀ। ਪੁਤਿਨ ਨੇ ਇਹ ਗੱਲਾਂ ਮਾਸਕੋ 'ਚ ਵਾਲਦਾਈ ਡਿਸਕਸ਼ਨ ਕਲੱਬ ਦੀ 19ਵੀਂ ਸਾਲਾਨਾ ਬੈਠਕ 'ਚ ਕਹੀਆਂ। ਇਸ ਦੇ ਨਾਲ ਹੀ ਪੁਤਿਨ ਵੱਲੋਂ ਪੀਐਮ ਨਰਿੰਦਰ ਮੋਦੀ ਲਈ ਕੀਤੀਆਂ ਇਨ੍ਹਾਂ ਤਾਰੀਫ਼ਾਂ ਦੀ ਮੀਡੀਆ ਵਿੱਚ ਖੂਬ ਚਰਚਾ ਹੋ ਰਹੀ ਹੈ।

Continues below advertisement

JOIN US ON

Telegram