ਯੂਕਰੇਨ 'ਚ ਆਜ਼ਾਦੀ ਦਿਵਸ 'ਤੇ ਰੂਸ ਨੇ ਸਰਹੱਦ 'ਤੇ ਤਾਇਨਾਤ ਕੀਤੇ ਹਥਿਆਰ
Continues below advertisement
Russia-Ukraine War: ਰੂਸ ਦੇ ਹਮਲੇ ਨੂੰ ਲੈ ਕੇ ਯੂਕਰੇਨ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਯੂਕਰੇਨ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰੂਸ ਨੇ ਇੱਥੇ ਇਕ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ ਕੀਤਾ, ਜਿਸ 'ਚ 22 ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ। ਇਸ ਹਮਲੇ 'ਚ 50 ਲੋਕ ਜ਼ਖਮੀ ਵੀ ਹੋਏ ਹਨ। ਇਹ ਜਾਣਕਾਰੀ ਖੁਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦਿੱਤੀ ਹੈ। ਯੂਕਰੇਨ ਦੀਆਂ ਸਮਾਚਾਰ ਏਜੰਸੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜ਼ੇਲੇਨਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇੱਕ ਵੀਡੀਓ ਰਾਹੀਂ ਹਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਜਾਨਲੇਵਾ ਹਮਲਾ ਨਿਪ੍ਰੋਪੇਤ੍ਰੋਵਸਕ ਖੇਤਰ ਦੇ ਚੈਪਲਨੇ ਸ਼ਹਿਰ ਵਿੱਚ ਹੋਇਆ। ਸ਼ਹਿਰ ਦੀ ਆਬਾਦੀ ਲਗਭਗ 3,500 ਹੈ।
Continues below advertisement
Tags :
International News Punjabi News ABP Sanjha Russia Ukraine War Russia Ukraine Russia Major Attack