Israeli missiles ਨੇ ਇੱਕ ਘੰਟੇ ਦੇ ਅੰਦਰ ਸੀਰੀਆ ਦੇ ਦੋ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ
ਏਬੀਪੀ ਸਾਂਝਾ
Updated at:
01 Sep 2022 07:57 AM (IST)
Download ABP Live App and Watch All Latest Videos
View In AppIsraeli Airstrikes in Aleppo and Damascus: ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਦੀ ਸਥਿਤੀ ਦਿਖਾਈ ਦੇ ਰਹੀ ਹੈ। ਦਰਅਸਲ, ਇਜ਼ਰਾਈਲ ਨੇ ਈਰਾਨੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੀਰੀਆ ਦੇ ਦੋ ਹਵਾਈ ਅੱਡਿਆਂ 'ਤੇ ਹਵਾਈ ਹਮਲੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਈਰਾਨੀ ਜਹਾਜ਼ ਮਿਜ਼ਾਈਲਾਂ ਅਤੇ ਹਥਿਆਰਾਂ ਨਾਲ ਲੈਸ ਸੀ। ਇਜ਼ਰਾਈਲ ਨੇ ਬੁੱਧਵਾਰ ਰਾਤ ਨੂੰ ਸੀਰੀਆ ਦੇ ਅਲੇਪੋ ਅਤੇ ਦਮਿਸ਼ਕ ਹਵਾਈ ਅੱਡਿਆਂ 'ਤੇ ਹਵਾਈ ਹਮਲੇ ਕੀਤੇ। ਸੀਰੀਆਈ ਮੀਡੀਆ ਮੁਤਾਬਕ ਇਜ਼ਰਾਈਲ ਨੇ ਇਕ ਘੰਟੇ ਦੇ ਅੰਦਰ ਦੋ ਹਵਾਈ ਅੱਡਿਆਂ 'ਤੇ ਹਵਾਈ ਹਮਲੇ ਕੀਤੇ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਈਰਾਨੀ ਜਹਾਜ਼ ਨੂੰ ਉਤਰਨ ਤੋਂ ਰੋਕਣ ਲਈ ਅਲੇਪੋ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ।