Russia ਦੇ ਤੇਲ ਕਿੰਗ ਦੀ ਸ਼ੱਕੀ ਮੌਤ, Ukraine 'ਤੇ ਹਮਲੇ ਕਰਕੇ ਕੀਤੀ ਸੀ ਪੁਤੀਨ ਦੀ ਨਿੰਦਾ
Continues below advertisement
ਮਾਸਕੋ: ਰੂਸ ਦੀ ਲੁਕੋਇਲ ਤੇਲ ਕੰਪਨੀ ਦੇ ਚੇਅਰਮੈਨ ਰਵਿਲ ਮੈਗਾਨੋਵ ਦੀ ਮਾਸਕੋ ਵਿੱਚ ਹਸਪਤਾਲ ਦੀ ਖਿੜਕੀ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ। ਕੰਪਨੀ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਪਰ ਸਿਰਫ ਇਹ ਕਿਹਾ ਕਿ 67 ਸਾਲਾ ਮੈਗਾਨੋਵ ਦੀ ਮੌਤ ਗੰਭੀਰ ਬਿਮਾਰੀ ਕਾਰਨ ਹੋਈ ਸੀ। ਰੂਸੀ ਮੀਡੀਆ ਨੇ ਕਿਹਾ ਕਿ ਉਹ ਮਾਸਕੋ ਦੇ ਸੈਂਟਰਲ ਕਲੀਨਿਕਲ ਹਸਪਤਾਲ ਵਿੱਚ ਇਲਾਜ ਅਧੀਨ ਸੀ ਅਤੇ ਉਸ ਦੀ ਮੌਤ ਹੋ ਗਈ। ਰਵਿਲ ਮੈਗਾਨੋਵ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਬਹੁਤ ਖਾਸ ਮੰਨਿਆ ਜਾਂਦਾ ਸੀ। ਉਸ ਦੀ ਮੌਤ ਨਾਲ ਪੁਤਿਨ ਦੇ ਕਰੀਬੀਆਂ ਵਿਚ ਦਹਿਸ਼ਤ ਫੈਲ ਗਈ ਹੈ। ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨੇੜਤਾ ਆ ਗਈ ਹੈ। ਰੂਸ ਵਿਚ ਪੁਤਿਨ ਦੇ ਕਰੀਬੀ ਲੋਕਾਂ ਦੀ ਵੱਖ-ਵੱਖ ਹਾਦਸਿਆਂ ਵਿਚ ਮੌਤ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦਾ ਰੂਸ-ਯੂਕਰੇਨ ਯੁੱਧ ਨਾਲ ਕੋਈ ਸਬੰਧ ਹੋ ਸਕਦਾ ਹੈ।
Continues below advertisement
Tags :
World International News Vladimir Putin Punjabi News Russian President Moscow ABP Sanjha Russian Media Ravil Maganov Chairman Of Russia’s Lukoil Oil Company Hospital Window Central Clinical Hospital Russia-Ukraine War