ਬ੍ਰਿਟੇਨ ਪ੍ਰਧਾਨ ਮੰਤਰੀ, ਪੁਰਤਗਾਲ ਦੇ ਜੰਗਲਾਂ 'ਚ ਅੱਗ ਅਤੇ ਯੂਕ੍ਰੇਨ ਸਬੰਧੀ ਵਿਸ਼ਵ ਦੀਆਂ ਖ਼ਬਰਾਂ ਵੇਖੋ Punjabi 'ਚ ABP Sanjha 'ਤੇ
ਬ੍ਰਿਟੇਨ ਦੇ PM ਦੀ ਰੇਸ 'ਚ ਰਿਸ਼ੀ ਸੂਨਕ ਸਭ ਤੋਂ ਅੱਗੇ
ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰ ਰਹੇ ਹਨ। ਰਿਸ਼ੀ ਸੁਨਕ ਨੂੰ ਐਲੀਮੀਨੇਸ਼ਨ ਰਾਊਂਡ ਵੋਟਿੰਗ 'ਚ 88 ਯਾਨੀ 25 ਫੀਸਦੀ ਵੋਟਾਂ ਮਿਲੀਆਂ ਹਨ, ਇਸ ਨਾਲ ਉਹ ਚੋਟੀ 'ਤੇ ਹਨ। ਜੇਕਰ ਇਸ ਦੌੜ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਰਿਸ਼ੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਜਾਣਗੇ ਪਰ ਉਨ੍ਹਾਂ ਕੋਲ ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਦੀ ਚੁਣੌਤੀ ਹੈ।
ਪੁਰਤਗਾਲ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ
ਪੁਰਤਗਾਲ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ...ਰਿਹਾਇਸ਼ੀ ਇਲਾਕਿਆਂ ਦੇ ਨੇੜੇ ਪਹੁੰਚੀ ਅੱਗ...ਜਿਸ ਕਾਰਨ ਸਥਾਨਕ ਲੋਕਾਂ ਚ ਡਰ ਦਾ ਮੌਹਾਲ ਬਣਿਆ ਹੋਇਆ....ਲੋਕ ਆਪਣੇ ਘਰਾਂ ਅਤੇ ਆਸ-ਪਾਸ ਪਾਣੀ ਦਾ ਛਿੜਕਾਅ ਕਰ ਰਹੇ ਨੇ ਤਾਂ ਜੋ ਅੱਗ ਨੂੰ ਨੇਰੇ ਆਉਣ ਤੋਂ ਰੋਕਿਆ ਜਾ ਸਕੇ...ਉਧਰ ਪੁਰਤਗਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ...ਪਰ ਅੱਗ ਇੰਨੀ ਭਿਆਨਕ ਹੈ ਕਿ ਇਸਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ.... ਪੂਰੇ ਅਸਮਾਨ ਚ ਸਿਰਫ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ।
ਯੂਕ੍ਰੇਨ ਨੇ ਨੌਰਥ ਕੋਰੀਆ ਨਾਲ ਦੁਵੱਲੇ ਸਬੰਧ ਤੋੜੇ
ਉੱਤਰੀ ਕੋਰੀਆ ਤੋਂ ਪਹਿਲਾਂ ਰੂਸ ਅਤੇ ਸੀਰੀਆ ਨੇ ਡੋਨਬਾਸ ਨੂੰ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦਿੱਤੀ ਸੀ। ਨੌਰਥ ਕੋਰੀਆ ਨੇ ਡੋਨਬਾਸ ਨੂੰ ਵੱਖਰੇ ਦੇਸ਼ ਦਾ ਦਰਜਾ ਦਿੱਤਾ,,, ਨੌਰਥ ਕੋਰੀਆ ਦੇ ਐਲਾਨ ਤੋਂ ਬਾਅਦ ਯੂਕ੍ਰੇਨ ਨੇ ਤੋੜੇ ਦੁਵੱਲੇ ਸਬੰਧ।