ਕਿਲ੍ਹਾ ਗੋਬਿੰਦਗੜ ਸਿੱਖ ਤੇ ਅੰਗਰੇਜ ਰਾਜ ਦਾ ਗਵਾਹ, ਵੇਖੇ ਕਈ ਉਤਰਾਅ-ਚੜਾਅ

Continues below advertisement

ਬੇਸ਼ਕੀਮਤੀ ਇਤਿਹਾਸਕ ਜ਼ਖੀਰਿਆਂ ਦੇ ਨਾਲ ਭਰੀ ਪੰਜਾਬ ਦੀ ਧਰਤੀ ਤੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਪੰਜਾਬ ਨੂੰ ਉਹ ਰੰਗ ਭਾਗ ਲੱਗੇ ਜੋ ਅੱਜ ਤੱਕ ਪੰਜਾਬ ਦੀ  ਸ਼ਾਨ ਦਾ ਪ੍ਰਤੀਕ ਬਣੇ ਹੋਏ ਹਨ। ਇਹਨਾਂ ਹੀ ਸ਼ਾਨਦਾਰ ਇਤਿਹਾਸਕ ਜ਼ਖੀਰਿਆਂ ਵਿਚ ਸ਼ਾਮਲ ਹੈ ਕਿਲ੍ਹਾ ਗੋਬਿੰਦਗੜ੍ਹ।
ਸੂਬੇ ਦੀਆਂ 12 ਸਿੱਖ ਮਿਸਲਾਂ ਚੋਂ ਇਕ ਭੰਗੀ ਮਿਸਲ ਦੇ ਆਗੂ ਗੁੱਜਰ ਸਿੰਘ ਭੰਗੀ ….. ਜਿਨ੍ਹਾਂ ਦੀ ਅਗਵਾਈ ਹੇਠ ਇਹ ਕਿਲ੍ਹਾ 1760 ਈ ਨੂੰ ਉਸਾਰਿਆ ਗਿਆ… ਉਸ ਸਮੇਂ ਮਹਿਜ਼ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ਮਿੱਟੀ ਦੇ ਕਿਲ੍ਹੇ ਜਾਂ ਭੰਗੀਆਂ ਦੁਆਰਾ ਬਣਾਏ ਜਾਣ ਕਰਕੇ ਭੰਗੀਆਂ ਦੇ ਕਿਲ੍ਹੇ ਵਜੋਂ ਜਾਣਿਆਂ ਜਾਣ ਲੱਗਾ।ਸਮਾਂ ਬੀਤਿਆ… 1788 ਨੂੰ ਗੁੱਜਰ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਮਾਹਾਰਾਜਾ ਰਣਜੀਤ ਸਿੰਘ ਨੇ 1805 ਈ ਨੂੰ 49 ਸਾਲ ਤੱਕ ਕਿਲ੍ਹੇ ਤੇ ਰਾਜ ਕਰ ਚੁੱਕੀ ਭੰਗੀ ਮਿਸਲ ਤੋਂ ਇਹ ਕਿਲ੍ਹਾ ਆਪਣੇ ਅਧੀਨ ਲੈ ਲਿਆ। ਮਾਹਾਰਾਜੇ ਨੇ ਆਹਲੂਵਾਲੀਆ ਗੇਟ ਤੋਂ ਸ਼ਹਿਰ ‘ਚ ਦਾਖਲ ਹੋ ਕੇ ਕਿਲ੍ਹੇ ਅਤੇ ਜ਼ਮਜ਼ਮਾਂ ਤੋਪ ਸਣੇ ਪੂਰੇ ਅੰਮ੍ਰਿਤਸਰ ਨੂੰ ਫਤਿਹ ਕਰ ਲਿਆ। ਮੰਨਿਆ ਇਹ ਵੀ ਜਾਂਦਾ ਹੈ ਕਿ ਅਵਾਮ ਨੇ ਭੰਗੀਆਂ ਦੇ ਰਾਜ ਤੋਂ ਤੰਗ ਆ ਜਾਣ ਤੇ ਸ਼ਹਿਰ ਦੇ ਦਰਵਾਜੇ ਮਾਹਾਰਾਜੇ ਨੂੰ ਹਮਲਾ ਕਰਨ ਦੇ ਲਈ ਖੋਲੇ
1805 ਤੋਂ ਲੈ ਕੇ 1809 ਈਸਵੀ ਤੱਕ ਦਾ ਸਮਾਂ ਕਿਲ੍ਹੇ ਦੀ ਮੁਰੰਮਤ ਤੇ ਬੀਤਿਆ ਜੋ ਨਵੀਆਂ ਤਕਨੀਕਾਂ ਦੀ ਮਦਦ ਨਾਲ ਅੰਮ੍ਰਿਤਸਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਨੂੰ ਮੁੱਖ ਰੱਖਦੇ ਹੋਏ ਮਾਹਾਰਾਜੇ ਨਾਲ ਜੁੱੜੇ ਫਰਾਂਸੀਸੀ ਜਰਨੈਲਾਂ, ਆਰਕੀਟੈਕਟਾਂ ਜਾਂ ਸਿਰਜਣਹਾਰਿਆਂ ਦੀ ਬਦੌਲਤ ਕੀਤਾ ਗਿਆ। ਕਿਲ੍ਹੇ ਵਿੱਚ ਟਕਸਾਲ, ਤੋਪਖਾਨਾ ਤੋਂ ਇਲਾਵਾ ਚੂਨੇਂ ਦੇ ਪਲੱਸਤਰ ਤੋਂ ਬਣੀਆਂ ਨਾਨਕਸ਼ਾਹੀ ਇੱਟਾਂ ਦੇ ਨਾਲ ਇਕ ਤੋਪਖਾਨਾ ਬਣਾਇਆ ਗਿਆ ਜਿਸ ਵਿਚ ਕੋਹੀਨੂਰ ਹੀਰੇ ਸਣੇ 30 ਲੱਖ ਦਾ ਖਜ਼ਾਨਾਂ ਵੀ ਰੱਖਿਆ ਗਿਆ
ਇਸ ਦੀ ਰਾਖੀ ਲਈ ਹਰ ਵੇਲੇ 2000 ਸਿਪਾਹੀ ਤਾਇਨਾਤ ਰਹਿੰਦੇ ਸਨ। ਮੁੜ ਉਸਾਰੀ ਤੋਂ ਬਾਅਦ ਮਿੱਟੀ ਦੇ ਕਿਲ੍ਹੇ ਤੋਂ ਬਦਲ ਇਹ ਆਲੀਸ਼ਾਨ ਕਿਲ੍ਹੇ ‘ਚ ਤਬਦੀਲ ਹੋ ਗਿਆ ਤੇ ਇਸ ਆਲੀਸ਼ਾਨ ਕਿਲ੍ਹੇ ‘ਚ ਹੀ ਮਾਹਾਰਾਜੇ ਦੀ ਪਲੇਠੀ ਔਲਾਦ ਖੜਕ ਸਿੰਘ ਦੇ ਸਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਕੀਤਾ ਗਿਆ।
27 ਜੂਨ 1839 ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਕਈ ਉਰਾਧਿਕਾਰੀ ਬਣੇ ਅਤੇ ਆਖਿਰ ਸਤੰਬਰ 1843 ਨੂੰ ਮਾਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦ ਕੌਰ ਦੇ ਇਕਲੌਤੇ ਪੁੱਤਰ ਦਲੀਪ ਸਿੰਘ ਨੇ ਅਪਣੀ ਪੰਜਾਂ ਵਰਿਆਂ ਦੀ ਉਮਰ ‘ਚ ਗੱਦੀ ਸੰਭਾਲੀ, ਮਾਹਾਰਾਜਾ ਦਲੀਪ ਸਿੰਘ ਦੀ ਉਮਰ ਨਿਆਣੀ ਸੀ, ਇਸ ਲਈ ਰਾਣੀ ਜਿੰਦਾ ਦਾ ਹੀ ਰਾਜ ਭਾਗ ਸੰਭਾਲਣਾ ਸੁਭਾਵਿਕ ਗੱਲ ਸੀ।ਪਰ ਉਹ ਰਾਜ ਭਾਗ ਸੰਭਾਲਣ ‘ਚ ਕਮਜ਼ੋਰ ਸਾਬਤ ਹੋਏ, ਨਤੀਜੇ ਵਜੋਂ ਮੌਕਾ ਸੰਭਾਲਦਿਆਂ ਅੰਗ੍ਰੇਜ਼ਾ ਨੇ ਕੁਝ ਗਦਾਰਾਂ ਦੀ ਮਦਦ ਨਾਲ ਦੂਜੇ ਐਂਗਲੋਂ ਸਿੱਖ ਯੁੱਧ ‘ਚ ਸਿੱਖਾਂ ਨੂੰ ਹਰਾ 29 ਮਾਰਚ 1849 ਨੂੰ ਪੰਜਾਬ ਰਾਜ ਨੂੰ ਖਤਮ ਕਰਕੇ ਅੰਗ੍ਰੇਜ਼ੀ ਸਾਮਰਾਜ ‘ਚ ਸ਼ਾਮਲ ਕਰ ਲਿਆ ਗਿਆ।
ਮਾਹਾਰਾਜੇ ਤੋਂ ਬਾਅਦ ਵਾਰੀ ਆਈ ਅੰਗ੍ਰੇਜੀ ਹੁਕਮਰਾਨਾਂ ਦੀ, ਤੇ ਅੰਗ੍ਰੇਜ਼ਾ ਨੇ ਆਪਣੀ ਲੋੜ ਮੁਤਲਕ ਕਿਲ੍ਹੇ ਦੀ ਰੂਪ ਰੇਖਾ ‘ਚ ਤਬਦੀਲੀ ਕੀਤੀ ਤੇ ਕਿਲ੍ਹੇ ‘ਚ ਫਾਂਸੀ ਘਰ, ਦਰਬਾਰ ਹਾਲ, ਕਲੋਰੋਨੋਮ ਘਰ, ਡਾਇਰ ਬੰਗਲੋ ਜਿਹੀਆਂ ਇਮਾਰਤਾਂ ਨੂੰ ਸ਼ਾਮਲ ਕੀਤਾ  
ਅੰਗ੍ਰੇਜ਼ਾ ਨੇ ਜਦੋਂ ਭਾਰਤ ਨੂੰ ਛੱਡਿਆ ਤਾਂ ਦੇਸ਼ ਦੀ ਅਜ਼ਾਦੀ ਦੇ ਨਾਲ ਇਸ ਕਿਲ੍ਹੇ ਨੂੰ ਵੀ ਅਜ਼ਾਦੀ ਨਸੀਬ ਹੋਈ। ਸਾਲ 1947 ਜਦੋਂ ਵੰਡ ਦੇ ਕਤਲ ਏ ਆਮ ਦੇ ਸਮੇਂ ਕਿਲ੍ਹਾ ਗੋਬਿੰਦਗੜ੍ਹ ਨੇ ਮੁਹਾਜ਼ਰਾਂ ਦੀ ਸ਼ਰਨਾਗਤ ਦਾ ਕੰਮ ਵੀ ਬਾਖੂਬੀ ਨਿਭਾਇਆ। ਅੰਗ੍ਰੇਜ਼ਾਂ ਦੇ ਚੱਲੇ ਜਾਣ ਦੇ ਨਾਲ ਉਹਨਾਂ ਨਾਲ ਜੁੜੀਆਂ ਥਾਂਵਾਂ ਵੀ ਇਤਿਹਾਸ ‘ਚ ਜੁੜ ਗਈਆਂ ਉਹਨਾਂ ਹੀ ਥਾਂਵਾਂ ਚੋ ਇਕ ਡਾਇਰ ਬੰਗਲਾ …… ਗੋਬਿੰਦਗੜ੍ਹ ਕਿਲ੍ਹੇ ‘ਚ ਮੌਜੂਦ ਡਾਇਰ ਬੰਗਲਾਂ ਉਹ ਥਾਂ ਸੀ ਜਿੱਥੇ ਜਨਰਲ ਅਡਵਾਇਰ ਨਿਵਾਸ ਕਰਦਾ ਸੀ ਤੇ ਉਸ ਦੇ ਆਲਾ ਅਧਿਕਾਰੀ ਵੀ ਇੱਥੇ ਹੀ ਰੁਕਿਆ ਕਰਦੇ ਸਨ।

Continues below advertisement

JOIN US ON

Telegram