SUPER EXCLUSIVE : ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਵੇਂ ਚੜ੍ਹੀ ਸੋਨੇ ਦੀ ਪਰਤ? ਬੜਾ ਰੌਚਕ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਇਆ ਇਤਿਹਾਸਕ ਸਫਰ

Continues below advertisement

[12:56 PM, 3/22/2021] Paramjeet ABP: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਤੇ ਅਪ੍ਰੈਲ 1762 ਈਸਵੀ ਤੱਕ ਸਤਿਗੁਰਾਂ ਵੱਲੋਂ ਬਣਾਈ ਇਮਾਰਤ ਆਪਣੇ ਅਸਲੀ ਰੂਪ ਵਿੱਚ ਵਿੱਚ ਸਥਿਤ ਰਹੀ। ਕੁੱਪ ਰਹੀੜੇ ਦੇ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵੱਲੋਂ ਇਸ ਮਹਾਨ ਅਸਥਾਨ 'ਤੇ ਤਲਾਅ ਨੂੰ ਮਿੱਟੀ ਨਾਲ ਭਰਵਾ ਦਿੱਤਾ ਤੇ ਨੀਹਾਂ ਹੇਠ ਬਾਰੂਦ ਰੱਖਵਾਂ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉੱਡਾ ਦਿੱਤਾ। ਇਸ ਮਗਰੋਂ ਅਕਤੂਬਰ 1764 ਈ ‘ਚ ਜੱਸਾ ਸਿੰਘ ਆਹਲੂਵਾਲੀਆਂ ਦੇ ਹੱਥੋਂ ਦੁਬਾਰਾ ਹਰਿਮੰਦਰ ਸਾਹਿਬ ਦੀ ਨੀਂਹ ਰੱਖਾ ਉਸਾਰੀ ਸ਼ੁਰੂ ਕਰ ਦਿੱਤੀ ਗਈ।


ਸੋ ਜਦੋਂ ਖਾਲਸਾ ਰਾਜ ਪੂਰੇ ਜ਼ੋਬਨ 'ਤੇ ਆਇਆ ਤਾਂ ਹਰ ਸਿੱਖ ਦੀ ਇਹ ਆਸਥਾ ਸੀ ਕਿ ਆਪਣੇ ਕੇਂਦਰੀ ਧਾਰਮਿਕ ਅਸਥਾਨ 'ਤੇ ਸਭ ਤੋਂ ਕੀਮਤੀ ਵਸਤੂ ਭੇਟ ਕਰੇ ਤੇ ਉਸ ਵੇਲੇ ਦੀ ਸਭ ਤੋਂ ਕੀਮਤੀ ਵਸਤੂ ਸੋਨਾ ਸੀ। ਤਵਾਰੀਖ ਗਿਆਨੀ ਗਿਆਨ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਰਿਕਾਰਡ ਤੇ ਲੰਮਾ ਸਮਾਂ ਇਸ ਮਹਾਨ ਅਸਥਾਨ 'ਤੇ ਗ੍ਰੰਥੀ, ਮੁੱਖ ਗ੍ਰੰਥੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਰਹੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਦੀਆਂ ਲਿਖਤਾਂ ਮੁਤਾਬਕ ਅੱਜ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦਾ ਸਾਰਾ ਇਤਿਹਾਸ ਦੱਸਾਂਗੇ ਕਿ ਕਿਵੇਂ ਹਰੀ ਦੇ ਇਸ ਮੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਜਾਂ ਸਵਰਨ ਮੰਦਰ ਕਿਹਾ ਜਾਣ ਲੱਗਾ।

 

ਸ੍ਰੀ ਹਰਿਮੰਦਰ ਸਾਹਿਬ ਸਣੇ ਹਰਿ ਕੀ ਪਉੜੀ ਛੋਟੀ ਪਰਕਰਮਾ, ਪੁਲ, ਦਰਸ਼ਨੀ ਡਿਊੜੀ ਤੇ ਸਰੋਵਰ ਦੀ ਵੱਡੀ ਪਰਕਰਮਾ ਵਿੱਚ ਸੰਗਮਰਮਰ, ਚਾਂਦੀ, ਸੋਨੇ ਤੇ ਗੱਚ, ਮੀਨਾਕਾਰੀ ਤੇ ਜੜ੍ਹਤ ਦਾ ਕੰਮ ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ। ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵਿੱਤ ਅਨੁਸਾਰ ਪੂਰਾ ਯੋਗਦਾਨ ਪਾਇਆ। ਗਿਆਨੀ ਗਿਆਨ ਸਿੰਘ ਜੀ ਵੱਲੋਂ ਲਿਖੀ ਪੁਸਤਕ ਤਵਾਰੀਖ ਸ੍ਰੀ ਅੰਮ੍ਰਿਤਸਰ ਅਨੁਸਾਰ ਸਿੱਖ ਰਾਜ ਦੇ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਇਆ ਕੁੱਲ ਖਰਚ 64,11,000 ਦੇ ਕਰੀਬ ਬਣਦਾ ਹੈ ਜੋ ਸ੍ਰੀ ਹਰਿਮੰਦਰ ਸਾਹਿਬ ‘ਚ ਫਰਸ਼ ਤੇ ਕੰਧਾਂ ਉੱਪਰ ਲੱਗੇ ਸੰਗਮਰਮਰ ਤੋਂ ਇਲਾਵਾ ਸਿਰਫ ਸੋਨੇ ਚਾਂਦੀ ਤੇ ਨਿਕਾਸ਼ੀ ਆਦਿ ਉੱਪਰ ਖਰਚ ਹੋਈ ਮਾਇਆ ਦਾ ਹੀ ਹੈ।

 

ਕਿਹਾ ਜਾਂਦਾ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਦੀ ਜੰਗ ਲੜਨ ਲਈ ਚਾਲੇ ਪਾਉਣ ਲੱਗੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਓ। ਉਨ੍ਹਾਂ ਉਸ ਸਮੇਂ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਪਾਸ ਮੋਰਚਾ ਫਤਿਹ ਹੋਣ ਦੀ ਅਰਦਾਸ ਕਰਨ ਹਿੱਤ ਬੇਨਤੀ ਕੀਤੀ। ਸਹਿਜ ਸੁਭਾਅ ਗਿਆਨੀ ਸੰਤ ਸਿੰਘ ਜੀ ਨੇ ਕਿਹਾ ਕਿ ਜੇ ਜੰਗ ਫਤਿਹ ਹੁੰਦੀ ਹੈ ਤਾਂ ਇੱਥੇ ਕੀ ਅਰਪਨ ਕਰੋਗੇ। ਮਾਹਾਰਾਜਾ ਦਾ ਜਵਾਬ ਸੀ ਜੋ ਕੁਝ ਵੀ ਪ੍ਰਾਪਤ ਹੋਇਆ, ਸਭ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦਾ ਜਿਸ ਪਿੱਛੋਂ ਉਨ੍ਹਾਂ ਸੋਨਾ ਲਵਾਉਣ ਦੀ ਸ਼ੁਰੂਆਤ ਕੀਤੀ।

Continues below advertisement

JOIN US ON

Telegram