World Athletics Championships: ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ
Continues below advertisement
World Athletics Championships: ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, 88.13 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਦੇਸ਼ ਦੀ ਝੋਲੀ ਪਾਇਆ ਸਿਲਵਰ ਮੈਡਲ
ਗੋਲਡਨ ਬੌਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। 88.13 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਨੀਰਜ ਚੋਪੜਾ ਨੇ ਦੇਸ਼ ਦੀ ਝੋਲੀ ਸਿਲਵਰ ਮੈਡਲ ਪਾ ਦਿੱਤਾ ਹੈ। ਹਾਲਾਂਕਿ ਗੋਲਡ ਤੋਂ ਨੀਰਜ ਖੁੰਝ ਗਏ।ਪਰ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਵਾਲੇ ਨੀਰਜ ਪਹਿਲੇ ਅਥਲੀਟ ਬਣ ਗਏ ਹਨ। ਅਮਰੀਕਾ ਦੇ ਯੂਜੀਨ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਚੱਲ ਰਹੇ ਹਨ। ਜਿਸ 'ਚ ਨੀਰਜ ਨੇ ਫਾਊਲ ਥਰੋਅ ਨਾਲ ਸ਼ੁਰੂਆਤ ਕੀਤੀ ਅਤੇ ਦੂਜੀ ਕੋਸ਼ਿਸ਼ ਵਿੱਚ 82.39 ਮੀਟਰ ਦਾ ਸਕੋਰ ਬਣਾਇਆ। ਇਸ ਤੋਂ ਬਾਅਦ ਉਸ ਨੇ ਤੀਜੀ ਕੋਸ਼ਿਸ਼ ਵਿੱਚ 86.37 ਮੀਟਰ ਅਤੇ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਕੀਤੀ ਅਤੇ ਪੰਜਵੀਂ ਕੋਸ਼ਿਸ਼ 'ਚ ਵੀ ਫਾਊਲ ਹੋ ਗਿਆ । ਇਸ ਦੇ ਨਾਲ ਹੀ ਰੋਹਿਤ ਯਾਦਵ ਤਿੰਨ ਕੋਸ਼ਿਸ਼ਾਂ ਤੋਂ ਬਾਅਦ 10ਵੇਂ ਨੰਬਰ 'ਤੇ ਰਹਿ ਕੇ ਬਾਹਰ ਹੋ ਗਏ।
ਐਂਡਰਸਨ ਪੀਟਰਸ ਨੇ ਇੱਥੇ ਆਪਣੀ ਪਹਿਲੀ ਕੋਸ਼ਿਸ਼ 'ਚ 90 ਮੀਟਰ ਤੋਂ ਜ਼ਿਆਦਾ ਜੈਵਲਿਨ ਸੁੱਟਿਆ ਅਤੇ ਗੋਲਡ ਹਾਸਲ ਕੀਤਾ।
Continues below advertisement
Tags :
Silver Medal Neeraj Chopra Wins Silver 2022 World Athletics Championships WCHOregon22 Neerajchopra WorldAthleticsChampionships