India-Women vs England-Women: ਹਰਮਨਪ੍ਰੀਤ ਕੌਰ ਦੀ ਨਾਬਾਦ 143 ਦੌੜਾਂ ਨੇ ਤੋੜੇ ਕਈ ਰਿਕਾਰਡ

Continues below advertisement

India-Women vs England-Women : ਭਾਰਤੀ ਮਹਿਲਾ ਕ੍ਰਿਕਟ ਟੀਮ  (Indian Women's Cricket Team ) ਨੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਜਿੱਤ ਲਈ ਹੈ। ਬੁੱਧਵਾਰ ਰਾਤ ਕੈਂਟਬਰੀ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾਇਆ। ਇਸ ਦੌਰਾਨ ਹਰਮਨਪ੍ਰੀਤ ਕੌਰ ( Harmanpreet Kaur ) ਨੇ ਸ਼ਾਨਦਾਰ 143 ਦੌੜਾਂ ਬਣਾਈਆਂ ਜਦ ਕਿ ਰੇਣੁਕਾ ਠਾਕੁਰ ਨੇ  four-fer ਬਣਾਏ ਜਿਸ ਨਾਲ ਭਾਰਤ ਨੇ ਇੰਗਲੈਂਡ 'ਤੇ ਇਤਿਹਾਸਕ ਸੀਰੀਜ਼ ਜਿੱਤ ਲਈ। ਮੇਜ਼ਬਾਨ ਟੀਮ 245 ਦੌੜਾਂ 'ਤੇ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦੇ ਸੈਂਕੜੇ ਨੇ ਇੰਗਲੈਂਡ ਦੇ ਖਿਲਾਫ਼ ਭਾਰਤ ਦਾ 333 ਦੌੜਾਂ ਦਾ ਰਿਕਾਰਡ ਬਣਾਇਆ। ਭਾਰਤ ਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤਦੇ ਹੋਏ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।

Continues below advertisement

JOIN US ON

Telegram