IND vs AFG: ਭਾਰਤ- ਅਫਗਾਨਿਸਤਾਨ ਮੈਚ 'ਚ ਕੋਹਲੀ ਨੇ ਲਗਾਇਆ 'ਵਿਰਾਟ' ਸੈਂਕੜਾ
ਏਬੀਪੀ ਸਾਂਝਾ
Updated at:
09 Sep 2022 02:16 PM (IST)
Download ABP Live App and Watch All Latest Videos
View In Appਭਾਰਤ ਨੇ ਏਸ਼ੀਆ ਕੱਪ ਦੇ ਆਪਣੇ ਫਾਈਨਲ ਮੈਚ ਵਿੱਚ ਅਫਗਾਨਿਸਤਾਨ ਨੂੰ 101 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 2 ਵਿਕਟਾਂ 'ਤੇ 212 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 111 ਦੌੜਾਂ ਹੀ ਬਣਾ ਸਕੀ। ਉਸ ਲਈ ਇਬਰਾਹਿਮ ਜ਼ਦਰਾਨ ਨੇ ਸਭ ਤੋਂ ਵੱਧ ਨਾਬਾਦ 64 ਦੌੜਾਂ ਬਣਾਈਆਂ। ਮੁਜੀਬ ਉਰ ਰਹਿਮਾਨ ਨੇ 18 ਅਤੇ ਰਾਸ਼ਿਦ ਖਾਨ ਨੇ 15 ਦੌੜਾਂ ਬਣਾਈਆਂ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਰਵੀਚੰਦਰਨ ਅਸ਼ਵਿਨ ਅਤੇ ਦੀਪਕ ਹੁੱਡਾ ਨੂੰ ਇਕ-ਇਕ ਸਫਲਤਾ ਮਿਲੀ। ਇਸ ਤੋਂ ਪਹਿਲਾਂ ਭਾਰਤ ਦੀ ਪਾਰੀ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਸ ਨੇ 122 ਦੌੜਾਂ ਦੀ ਅਜੇਤੂ ਪਾਰੀ ਖੇਡੀ।