FIFA ban India: ਸੁਪਰੀਮ ਕੋਰਟ ਦਾ ਸਰਕਾਰ ਨੂੰ ਨਿਰਦੇਸ਼, ਕਿਹਾ- ਫੁੱਟਬਾਲ ਸੰਘ ਤੋਂ ਪਾਬੰਦੀ ਹਟਾਓ

Continues below advertisement

Supreme Court Hearing on FIFA Case: ਅੱਜ ਸੁਪਰੀਮ ਕੋਰਟ 'ਚ ਫੀਫਾ ਮਾਮਲੇ ਦੀ ਸੁਣਵਾਈ ਹੋਈ। ਕੇਂਦਰ ਸਰਕਾਰ (GOI) ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ ਭਾਰਤੀ ਫੁੱਟਬਾਲ ਸੰਘ (AIFF) ਦੀ ਮੁਅੱਤਲੀ ਨੂੰ ਰੱਦ ਕਰਵਾਉਣ ਲਈ ਖੁਦ ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (FIFA) ਨਾਲ ਗੱਲ ਕਰ ਰਹੀ ਹੈ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਕਤੂਬਰ 'ਚ ਪ੍ਰਸਤਾਵਿਤ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women's World Cup) ਭਾਰਤ 'ਚ ਹੀ ਕਰਵਾਇਆ ਜਾਵੇ। ਸੁਪਰੀਮ ਕੋਰਟ ਨੇ ਕੇਂਦਰ ਦੀ ਬੇਨਤੀ 'ਤੇ ਸੁਣਵਾਈ ਸੋਮਵਾਰ 22 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।

Continues below advertisement

JOIN US ON

Telegram