Asia Cup 2022 : UAE ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੇਣਾ ਪਵੇਗਾ ਫਿਟਨੈੱਸ ਟੈਸਟ

Continues below advertisement

Asia Cup 2022 : UAE ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੇਣਾ ਪਵੇਗਾ ਫਿਟਨੈੱਸ ਟੈਸਟ ,ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਛੋਟ

sia Cup 2022, Team India Fitness Test : ਇੰਗਲੈਂਡ ਅਤੇ ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ 2022 ਦਾ ਏਸ਼ੀਆ ਕੱਪ (Asia Cup 2022 ) ਜਿੱਤਣਾ ਚਾਹੇਗੀ। ਇਹ ਟੂਰਨਾਮੈਂਟ 27 ਅਗਸਤ ਤੋਂ 11 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਕੁੱਲ ਛੇ ਟੀਮਾਂ ਭਾਗ ਲੈਣਗੀਆਂ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਯੂਏਈ ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਫਿਟਨੈੱਸ ਟੈਸਟ ਦੇਣਾ ਹੋਵੇਗਾ।


  20 ਅਗਸਤ ਨੂੰ ਦੁਬਈ ਰਵਾਨਾ ਹੋਵੇਗੀ ਟੀਮ ਇੰਡੀਆ

2022 ਏਸ਼ੀਆ ਕੱਪ ਦੇ 10 ਮੈਚ ਦੁਬਈ ਵਿੱਚ ਖੇਡੇ ਜਾਣਗੇ। ਇਸ ਦੇ ਨਾਲ ਹੀ ਸ਼ਾਰਜਾਹ ਵਿੱਚ ਤਿੰਨ ਮੈਚ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਅਤੇ ਸ਼ਾਮ 7:30 ਵਜੇ ਸ਼ੁਰੂ ਹੋਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਏਸ਼ੀਆ ਕੱਪ 'ਚ ਹਿੱਸਾ ਲੈਣ ਲਈ 20 ਅਗਸਤ ਨੂੰ ਦੁਬਈ ਰਵਾਨਾ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੂੰ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਫਿਟਨੈੱਸ ਟੈਸਟ ਦੇਣਾ ਹੋਵੇਗਾ। ਦੁਬਈ ਪਹੁੰਚਣ 'ਤੇ ਤਿੰਨ ਰੋਜ਼ਾ ਸਿਖਲਾਈ ਕੈਂਪ ਵੀ ਲੱਗੇਗਾ।
ਖੇਡ ਵੈੱਬਸਾਈਟ ਇਨਸਾਈਡਸਪੋਰਟ ਦੀ ਰਿਪੋਰਟ 'ਚ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਟੀਮ 18 ਅਗਸਤ ਨੂੰ ਐਨਸੀਏ 'ਚ ਇਕੱਠੀ ਹੋਵੇਗੀ ਅਤੇ ਉਨ੍ਹਾਂ ਦਾ ਫਿਟਨੈੱਸ ਟੈਸਟ ਹੋਵੇਗਾ। ਬਰੇਕ ਤੋਂ ਬਾਅਦ ਇੱਕ ਲਾਜ਼ਮੀ ਪ੍ਰੋਟੋਕੋਲ ਹੈ। 20 ਅਗਸਤ ਨੂੰ ਖਿਡਾਰੀ ਦੁਬਈ ਲਈ ਰਵਾਨਾ ਹੋਣਗੇ। ਪਾਕਿਸਤਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਸਾਡਾ ਛੋਟਾ ਕੈਂਪ ਹੋਵੇਗਾ।

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਚੁਣੇ ਗਏ ਦੀਪਕ ਹੁੱਡਾ ਅਤੇ ਅਵੇਸ਼ ਖਾਨ ਜ਼ਿੰਬਾਬਵੇ ਤੋਂ ਸਿੱਧੇ ਦੁਬਈ ਜਾਣਗੇ। ਇਹ ਦੋਵੇਂ ਖਿਡਾਰੀ ਸਿਖਲਾਈ ਕੈਂਪ ਵਿੱਚ ਵੀ ਹਿੱਸਾ ਨਹੀਂ ਲੈਣਗੇ।
 
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Continues below advertisement

JOIN US ON

Telegram