CWG 2022: ਪੈਰਾ ਟੇਬਲ ਟੇਨਿਸ 'ਚ ਭਾਰਤ ਦੀ ਭਾਵਨਾ ਪਟੇਲ ਨੇ ਜਿੱਤਿਆ ਸੋਨ ਤਮਗਾ

Continues below advertisement

CWG 2022: ਪੈਰਾ ਟੇਬਲ ਟੇਨਿਸ 'ਚ ਭਾਰਤ ਦੀ ਭਾਵਨਾ ਪਟੇਲ ਨੇ ਜਿੱਤਿਆ ਸੋਨ ਤਮਗਾ, ਭਾਰਤ ਦੀ ਝੋਲੀ ਆਇਆ 13ਵਾਂ ਗੋਲਡ; ਸੋਨਲ ਬੇਨ ਪਟੇਲ ਦੇ ਨਾਂ ਬ੍ਰੌਜ਼ 

CWG 2022 Para Table Tennis: ਰਾਸ਼ਟਰਮੰਡਲ ਖੇਡਾਂ 2022 ਦੇ 9ਵੇਂ ਦਿਨ ਭਾਰਤੀ ਖਿਡਾਰੀਆਂ ਦਾ ਚਮਕਣਾ ਜਾਰੀ ਹੈ। ਭਾਰਤੀ ਪਹਿਲਵਾਨਾਂ ਨੇ ਸਭ ਤੋਂ ਪਹਿਲਾਂ ਕੁਸ਼ਤੀ ਵਿੱਚ ਆਪਣੀ ਤਾਕਤ ਦਿਖਾਈ। ਹੁਣ ਭਾਰਤ ਦੀ ਭਾਵਨਾ ਪਟੇਲ ਨੇ ਪੈਰਾ ਟੇਬਲ ਟੈਨਿਸ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਭਾਰਤੀ ਖਿਡਾਰਨ ਨੇ ਪੈਰਾ ਟੇਬਲ ਟੈਨਿਸ ਵਿੱਚ ਫਾਈਨਲ ਵਿੱਚ ਨਾਈਜੀਰੀਆ ਦੇ ਖਿਡਾਰੀ ਨੂੰ 3-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਦਰਅਸਲ, ਇਸ ਭਾਰਤੀ ਖਿਡਾਰੀ ਨੇ ਪਿਛਲੇ ਸਾਲ ਟੋਕੀਓ ਪੈਰਾਲੰਪਿਕ 'ਚ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 13ਵਾਂ ਸੋਨ ਤਗਮਾ ਹੈ।

ਸੋਨਲ ਬੇਨ ਪਟੇਲ ਨੇ ਪੈਰਾ ਟੇਬਲ ਟੈਨਿਸ ਵਿੱਚ ਕਾਂਸੀ ਤਮਗਾ ਜਿੱਤਿਆ

ਇਸ ਦੇ ਨਾਲ ਹੀ ਭਾਰਤ ਦੀ ਸੋਨਲ ਬੇਨ ਪਟੇਲ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੈਰਾ ਟੇਬਲ ਟੈਨਿਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਕਾਂਸੀ ਦਾ ਤਗਮਾ ਮੈਚ 3-5 ਨਾਲ ਜਿੱਤ ਲਿਆ। ਹਾਲਾਂਕਿ ਖਬਰ ਲਿਖੇ ਜਾਣ ਤੱਕ ਭਾਰਤ ਨੇ 38 ਮੈਡਲ ਜਿੱਤੇ ਹਨ। ਜਿਸ ਵਿੱਚ 13 ਗੋਲਡ ਮੈਡਲ ਸ਼ਾਮਿਲ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਟੋਕੀਓ ਪੈਰਾਲੰਪਿਕਸ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਨਾ ਪਟੇਲ ਨੇ ਸੋਨ ਤਮਗਾ ਜਿੱਤਿਆ ਹੈ।

Continues below advertisement

JOIN US ON

Telegram