ਪੁਰਾਣੇ ਸਮੇਂ 'ਚ ਦੇਸੀ ਘਿਓ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ, ਪਰ ਅੱਜਕਲ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਜਾਣਦੇ ਹਾਂ ਫਾਇਦੇ- ਦੇਸੀ ਘਿਓ'ਚ ਮੌਜੂਦ ਲਿਨੋਲਿਕ ਐਸਿਡ ਸਰੀਰ 'ਚ ਕੈਂਸਰ ਕੋਸ਼ਿਕਾਵਾ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਦਿਲ ਦੀਆਂ ਬੀਮਾਰੀਆਂ ਲਈ ਵੀ ਦੇਸੀ ਘਿਓ ਦਾ ਸੇਵਨ ਲਾਭਕਾਰੀ ਹੈ। ਦਿਲ ਦੀਆਂ ਬੀਮਾਰੀਆਂ ਲਈ ਵੀ ਦੇਸੀ ਘਿਓ ਦਾ ਸੇਵਨ ਲਾਭਕਾਰੀ ਹੈ। ਦੇਸੀ ਘਿਓ ਦੇ ਸੇਵਨ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਬਣੀ ਰਹਿੰਦੀ ਹੈ। ਇਸ ਨਾਲ ਸਰਦੀ ਖਾਂਸੀ ਅਤੇ ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ। ਸਿਰ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਗਾਂ ਦੇ ਸ਼ੁੱਧ ਦੇਸੀ ਘਿਓ ਦੀਆਂ ੨ ਬੂੰਦਾਂ ਨੱਕ 'ਚ ਸਵੇਰੇ ਸ਼ਾਮ ਪਾਓ। ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਪਾਚਨ ਸੰਬੰਧੀ ਕੋਈ ਪ੍ਰੇਸ਼ਾਨੀ ਹੈ, ਉਨ੍ਹਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਦੇਸੀ ਘਿਓ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਵਧਦੀ ਹੈ।