ਫੁੱਲ ਗੋਭੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ, ਪਰ ਇਸ ਦੇ ਚਿਕਿਤਸਕ ਗੁਣਾਂ ਬਾਰੇ ਹਰ ਕੋਈ ਨਹੀਂ ਜਾਣਦਾ।



ਇਸ 'ਚ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।



ਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਕੇ ਕੁਰਲੀ ਕਰਨ ਨਾਲ ਮਸੁੜਿਆਂ ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।



ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।



ਕੱਚੀ ਫੁੱਲ ਗੋਭੀ ਨੂੰ ਚੱਬਣ ਨਾਲ ਖੂਨ ਸਾਫ ਹੁੰਦਾ ਹੈ।



ਇਸ ਦੀਆਂ ਪੱਤਿਆਂ ਦਾ ਰਸ ਪੀਣ ਨਾਲ ਗਲੇ ਦੀ ਸੋਜ ਅਤੇ ਗਲੇ ਸੰਬੰਧੀ ਹੋਰ ਵੀ ਸਾਰੀਆ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।



ਫੁੱਲ ਗੋਭੀ ਤੇ ਗਾਜਰ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਰੋਜ਼ਾਨਾ ਇਕ ਗਲਾਸ ਪੀਣ ਨਾਲ ਪੀਲੀਆ ਰੋਗ 'ਚ ਬਹੁਤ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ।