AP Dhillon on Death Threats: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਨੇ ਤਰੱਨੁੰਮ ਥਿੰਦ ਦੇ ਸ਼ੋਅ ਚਾਏ ਵਿਧ ਟੀ ਪੋਡਕਾਸਟ ਦੌਰਾਨ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਜਿਨ੍ਹਾਂ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਇਸ ਦੌਰਾਨ ਏਪੀ ਢਿੱਲੋਂ ਨੇ ਅਜਿਹਾ ਖੁਲਾਸਾ ਕੀਤਾ ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਤਰੱਨੁੰਮ ਥਿੰਦ ਦੇ ਸ਼ੋਅ ਚਾਏ ਵਿਧ ਟੀ ਪੋਡਕਾਸਟ ਦੌਰਾਨ ਏਪੀ ਢਿੱਲੋਂ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਜਦੋਂ ਉਹ ਭਾਰਤ ਆਏ ਸਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੂਰੁ ਹੋ ਗਈਆਂ। ਉਨ੍ਹਾਂ ਖੁਲਾਸਾ ਕਰਦਿਆਂ ਦੱਸਿਆ ਕਿ ਜਦੋਂ ਮੈੈਂ ਭਾਰਤ ਵਿੱਚ ਲੈਂਡ ਹੋਇਆ ਤਾਂ ਮੈਨੂੰ ਫੋਨ ਕਾੱਲ ਆਉਣੇ ਸ਼ੁਰੂ ਹੋ ਗਏ। ਤੁਸੀ ਵੀ ਵੇਖੋ kiddaan ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਏਪੀ ਢਿੱਲੋਂ ਦੀ ਇਹ ਵੀਡੀਓ... ਕਾਬਿਲੇਗੌਰ ਹੈ ਕਿ ਪੰਜਾਬ ਦੇ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਇਸ ਵਿੱਚ ਮਨਕੀਰਤ ਔਲਖ, ਬੱਬੂ ਮਾਨ ਅਤੇ ਹਨੀ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ। ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਹਾਲਾਂਕਿ ਅਜਿਹੇ ਫੋਨ ਕਾੱਲ ਅਤੇ ਮੇਲ ਆਉਣ ਤੋਂ ਬਾਅਦ ਇਨ੍ਹਾਂ ਪੰਜਾਬੀ ਕਲਾਕਾਰਾਂ ਦੀ ਸਕਿਊਰਿਟੀ ਵਧਾ ਦਿੱਤੀ ਗਈ। ਫਿਲਹਾਲ ਏਪੀ ਢਿੱਲੋਂ ਵੱਲੋਂ ਕੀਤਾ ਗਿਆ ਇਹ ਖੁਲਾਸਾ ਹੈਰਾਨ ਕਰਨ ਵਾਲਾ ਹੈ। ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਪੰਜਾਬੀ ਕਲਾਕਾਰਾਂ ਵਾਸਤੇ ਪੰਜਾਬ ਹੁਣ ਸੁਰੱਖਿਅਤ ਥਾਂ ਨਹੀਂ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਏਪੀ ਢਿੱਲੋਂ ਸੁਤੰਤਰਤਾ ਦਿਵਸ ਮੌਕੇ ਤਿਰੰਗੇ ਦੇ ਕੱਪੜੇ ਪਹਿਨਣ ਤੇ ਵੀ ਟ੍ਰੋਲ ਹੋਏ।