ਸਟ੍ਰਾਬੇਰੀ ਆਮ ਤੌਰ ‘ਤੇ ਹੀ ਤਾਜ਼ੀ ਖਾਧੀ ਜਾਂਦੀ ਹੈ। ਇਸ ਦੀ ਵਰਤੋਂ ਮਿਠਾਈਆਂ ‘ਤੇ ਟੌਪਿੰਗ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਦਹੀਂ ਜਾਂ ਓਟਸ ਦੇ ਨਾਲ ਵੀ ਕੀਤੀ ਜਾ ਸਕਦੀ ਹੈ।



ਸਟ੍ਰਾਬੇਰੀ ਦੇ ਚਮਕਦਾਰ ਰੰਗ ਤੇ ਮਿੱਠੇ ਸਵਾਦ ਕਾਰਨ ਬੱਚੇ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਚਰਬੀ ਰਹਿਤ ਹੋਣ ਕਰਕੇ, ਇਸ ਨੂੰ ਭਾਰ ਘਟਾਉਣ ਵਾਲੀ ਖੁਰਾਕ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।



ਇੱਕ ਸਟ੍ਰਾਬੇਰੀ ਵਿੱਚ ਲਗਭਗ 200 ਬੀਜ ਪਾਏ ਜਾਂਦੇ ਹਨ ਅਤੇ ਸਟ੍ਰਾਬੇਰੀ ਇੱਕ ਅਜਿਹਾ ਫਲ ਹੈ ਜਿਸ ਦੇ ਬੀਜ ਫਲ ਦੇ ਅੰਦਰ ਨਹੀਂ ਸਗੋਂ ਫਲ ਦੇ ਬਾਹਰ ਹੁੰਦੇ ਹਨ।



ਸਟ੍ਰਾਬੇਰੀ 'ਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਫੋਲੇਟ, ਐਂਟੀਇੰਫਲੇਮੇਟਰੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜਿਸ ਦੀ ਮਦਦ ਨਾਲ ਸਰੀਰ 'ਚ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।



ਵਿਟਾਮਿਨ ਸੀ ਦਾ ਵਧੀਆ ਸਰੋਤ ਹੋਣ ਕਰਕੇ, ਸਟ੍ਰਾਬੇਰੀ ਨੂੰ ਇਮਿਊਨ ਸਿਸਟਮ ਲਈ ਵਰਦਾਨ ਮੰਨਿਆ ਜਾਂਦਾ ਹੈ।



ਸਰੀਰ ਨੂੰ ਲਾਭ ਪਹੁੰਚਾਉਣ ਦੇ ਨਾਲ-ਨਾਲ ਸੁੰਦਰਤਾ ਵਧਾਉਣ ਲਈ ਵੀ ਸਟ੍ਰਾਬੇਰੀ ਦੀ ਵਰਤੋਂ ਕੀਤੀ ਜਾਂਦੀ ਹੈ।



ਸਟ੍ਰਾਬੇਰੀ ਵਿੱਚ ਵਿਟਾਮਿਨ ਸੀ, ਵਿਟਾਮਿਨ ਏ ਤੇ ਕੇ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਫਾਸਫੋਰਸ, ਪੋਟਾਸ਼ੀਅਮ ਅਤੇ ਖੁਰਾਕੀ ਫਾਈਬਰਸ ਨਾਲ ਭਰਪੂਰ ਹੁੰਦਾ ਹੈ।



ਸਟ੍ਰਾਬੇਰੀ ਦਿਲ ਦੀ ਸਿਹਤ ਨੂੰ ਵਧਾਉਣ ਵਿਚ ਮਦਦ ਕਰਦੀ ਹੈ।



ਇਹ ਫਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਕੇ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ।



ਸਟ੍ਰਾਬੇਰੀ ਵਿੱਚ ਮੌਜੂਦ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।