ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਤੇ ਬਿਸਕੁਟਾਂ ਨਾਲ ਹੁੰਦੀ ਹੈ, ਹਰ ਉਮਰ ਦੇ ਲੋਕ ਇਸ ਨੂੰ ਪਸੰਦ ਕਰਦੇ ਨੇ



ਚਾਹ ਤੇ ਬਿਸਕੁਟ ਦਾ ਸੁਮੇਲ ਅਸਲ ਵਿੱਚ ਬਹੁਤ ਸਾਰੇ ਲੋਕਾਂ ਲਈ ਨੁਕਸਾਨਦੇਹ ਹੋ ਸਕਦੈ




ਰਿਫਾਇੰਡ ਆਟੇ ਤੋਂ ਬਣੇ ਬਿਸਕੁਟ 'ਚ ਅਕਸਰ ਰਸਾਇਣਕ ਸਮੱਗਰੀ ਤੇ ਸ਼ੱਕਰ ਸ਼ਾਮਲ ਹੁੰਦੀ ਹੈ, ਇਸੇ ਤਰ੍ਹਾਂ ਚਾਹ 'ਚ ਵੀ ਚੀਨੀ ਹੁੰਦੀ ਹੈ।


ਜਦੋਂ ਇਹਨਾਂ ਦੋ ਤੱਤਾਂ ਨੂੰ ਇਕੱਠੇ ਖਾਧਾ ਜਾਂਦਾ ਹੈ, ਤਾਂ ਇਹ ਸ਼ੂਗਰ ਵਾਲੇ ਲੋਕਾਂ ਲਈ ਖਾਸ ਤੌਰ 'ਤੇ ਨੁਕਸਾਨਦੇਹ ਹੋ ਸਕਦਾ ਹੈ



ਚਾਹ ਬਿਸਕੁਟ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰਾਂ 'ਚ ਵਾਧਾ ਹੁੰਦਾ ਹੈ।



ਚਾਹ ਬਿਸਕੁਟ ਦਾ ਰੋਜ਼ਾਨਾ ਸੇਵਨ ਸਮੁੱਚੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।



ਹਾਲਾਂਕਿ ਕਦੇ-ਕਦਾਈਂ ਸੇਵਨ ਕਰਨ ਨਾਲ ਕੋਈ ਖਾਸ ਨੁਕਸਾਨ ਨਹੀਂ ਹੋ ਸਕਦਾ।



ਬਿਸਕੁਟ 'ਚ ਮੌਜੂਦ ਉੱਚ-ਕੈਲੋਰੀ ਸਮੱਗਰੀ ਮੋਟਾਪੇ ਦਾ ਕਾਰਨ ਵੀ ਬਣ ਸਕਦੀ ਹੈ।



ਚਾਹ ਬਿਸਕੁਟ ਦਾ ਰੋਜ਼ਾਨਾ ਖਾਲੀ ਪੇਟ ਸੇਵਨ ਕਬਜ਼, ਬਲੋਟਿੰਗ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਬਿਸਕੁਟ ਵਿਚਲੇ ਤੱਤ ਚਮੜੀ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦੇ ਹਨ।