ਰੱਖੜੀ ‘ਤੇ ਆਪਣੇ ਭਰਾ ‘ਤੇ ਗੁੱਟ ‘ਤੇ ਨਾ ਬੰਨ੍ਹੋ ਅਜਿਹੀਆਂ ਰੱਖੜੀਆਂ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Published by: ਏਬੀਪੀ ਸਾਂਝਾ

ਹਿੰਦੂ ਪੰਚਾਂਗ ਦੇ ਮੁਤਾਬਕ ਹਰ ਸਾਲ ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੂਰਣਿਮਾ ਤਿਥੀ ਨੂੰ ਮਨਾਇਆ ਜਾਂਦਾ ਹੈ



ਇਸ ਸਾਲ ਇਹ ਤਿਉਹਾਰ 9 ਅਗਸਤ ਨੂੰ ਮਨਾਇਆ ਜਾਵੇਗਾ



ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਫਲਤਾ ਦੀ ਕਾਮਨਾ ਕਰਦੀਆਂ ਹਨ



ਰੱਖੜੀ ਖਰੀਦਣ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਭਗਵਾਨ ਜਾਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੀਆਂ ਰੱਖੜੀਆਂ ਦੇਖਣ ਵਿੱਚ ਤਾਂ ਸੋਹਣੀਆਂ ਲੱਗਦੀਆਂ ਹਨ ਪਰ ਅਜਿਹੀਆਂ ਰੱਖੜੀਆਂ ਬੰਨ੍ਹਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਰੱਖੜੀ ਬੰਨ੍ਹਣ ਤੋਂ ਬਾਅਦ ਕਦੇ ਉਹ ਫਰਸ਼ ‘ਤੇ ਡਿੱਗ ਜਾਂਦੀ, ਟੁੱਟ ਜਾਣਾ ਜਾਂ ਸੁੱਟਣਾ ਆਮ ਗੱਲ ਹੈ, ਅਜਿਹਾ ਹੋਣ ਨਾਲ ਦੇਵੀ-ਦੇਵਤਿਆਂ ਦਾ ਅਪਮਾਨ ਹੁੰਦਾ ਹੈ



ਹਿੰਦੂਆਂ ਵਿੱਚ ਕਾਲੇ ਰੰਗ ਨੂੰ ਨਕਾਰਾਤਮਕ ਉਰਜਾ ਅਤੇ ਅਸ਼ੁਭਤਾ ਨਾਲ ਜੋੜਿਆ ਗਿਆ ਹੈ,ਇਸ ਕਰਕੇ ਕਾਲੇ ਰੰਗ ਦੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ ਹੈ ਇਸ ਦੇ ਨਾਲ ਹੀ ਪਲਾਸਟਿਕ ਤੋਂ ਬਣੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ ਹੈ



ਪੂਰਾਣੀ ਅਤੇ ਟੁੱਟੀ ਹੋਈ ਰੱਖੜੀ ਵੀ ਕਦੇ ਨਹੀਂ ਬੰਨ੍ਹਣੀ ਚਾਹੀਦੀ, ਕਿਉਂਕਿ ਇਸ ਨੂੰ ਨਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਗਿਆ ਹੈ



ਰੇਸ਼ਮ ਜਾਂ ਸੁੱਤੀ ਧਾਗੇ ਨਾਲ ਬੰਨ੍ਹੀਆਂ ਰੱਖੜੀਆਂ ਵਧੀਆ ਮੰਨੀਆਂ ਗਈਆਂ ਹਨ, ਜਿਸ ਕਰਕੇ ਲਾਲ, ਪੀਲਾ, ਹਰਾ ਅਤੇ ਕੇਸਰੀ ਰੰਗ ਦੀ ਚੋਣ ਕਰੋ

Published by: ਏਬੀਪੀ ਸਾਂਝਾ