ਗੱਡੀ ਤੇਜ਼ ਚਲਾਈਏ ਤਾਂ ਕੀ ਪੈਟਰੋਲ ਜਾਂ ਡੀਜ਼ਲ ਜ਼ਿਆਦਾ ਲੱਗੇਗਾ ? ਆਓ ਜਾਣਦੇ ਹਾਂ ਇਸ ਦਾ ਸਹੀ ਜਵਾਬ



ਗੱਡੀ ਤੇਜ਼ ਚਲਾ ਕੇ ਕਿਸੇ ਜਗ੍ਹਾ ਤੇ ਛੇਤੀ ਪਹੁੰਚ ਜਾਵਾਂਗੇ ਤਾਂ ਘੱਟ ਤੇਲ ਲੱਗੇਗਾ, ਕਈ ਲੋਕ ਸੋਚਦੇ ਹਨ



ਪਰ ਜਾਣਕਾਰੀ ਲਈ ਦੱਸ ਦਈਏ ਇਹ ਸੋਚਣੀ ਬਿਲਕੁਲ ਹੀ ਗ਼ਲਤ ਹੈ।



ਅਸਲ ਸੱਚਾਈ ਇਹ ਹੈ ਕਿ ਜ਼ਿਆਦਾ ਤੇਜ਼ ਚਲਾਉਣ ਨਾਲ ਗੱਡੀ ਜ਼ਿਆਦਾ ਤੇਲ ਪੀਵੇਗੀ।



ਤੇਜ਼ ਕਾਰ ਚਲਾਉਣ ਲਈ ਗੱਡੀ ਨੂੰ ਜ਼ਿਆਦਾ ਤੇਲ ਦੀ ਲੋੜ ਪੈਂਦੀ ਹੈ।



ਜੇ ਸ਼ਹਿਰ ਵਿੱਚ ਚਲਾ ਰਹੇ ਹੋ ਤਾਂ 60 ਦੀ ਸਪੀਡ ਤੋਂ ਜ਼ਿਆਦਾ ਨਾ ਰੱਖੋ







ਜੇ ਹਾਈਵੇ ਤੇ ਹੋ ਤਾਂ 80 ਤੋਂ 90 ਦੀ ਸਪੀਡ ਨਾਲ ਚੰਗੀ ਐਵਰੇਜ ਮਿਲੇਗੀ।



ਜੇ ਕਾਰ ਨੂੰ ਇੱਕ ਸਪੀਡ ਤੇ ਚਲਾਇਆ ਜਾਵੇ ਤਾਂ ਕਾਰ ਚੰਗੀ ਐਵਰੇਜ ਦਿੰਦੀ ਹੈ।



ਤੇਲ ਤੋਂ ਇਲਾਵਾ ਜ਼ਿਆਦਾ ਤੇਜ਼ ਚਲਾਉਣ ਨਾਲ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ।