Electric Car ਵਿੱਚ ਇੰਜਣ, ਟ੍ਰਾਂਸਮਿਸ਼ਨ, ਆਦਿ ਦੀ ਬਜਾਏ ਇਲੈਕਟ੍ਰਿਕ ਮੋਟਰ ਹੁੰਦੀ ਹੈ, ਜਿਸ ਦੀ ਖ਼ਰਚਾ ਦੂਜੇ ਪੁਰਜਿਆਂ ਨਾਲੋਂ ਕਿਤੇ ਘੱਟ ਹੁੰਦਾ ਹੈ। ਇਲੈਕ੍ਰਟਿਕ ਕਾਰਾਂ ਬਹੁਤ ਸ਼ਾਂਤ ਤੇ ਚਲਾਵੇ ਵਿੱਚ ਸ਼ਾਨਦਾਰ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਸ਼ੋਰ ਨਾ ਮਾਤਰ ਹੁੰਦਾ ਹੈ। ਇਲੈਕਟ੍ਰਿਕ ਕਾਰਾਂ ਵਾਤਾਵਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਹਾਨੀਕਾਰਕ ਧੂੰਆਂ ਨਹੀਂ ਛੱਡਦੀਆਂ, ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੋਵੇ। ਕਈ ਸਰਕਾਰਾਂ ਇਲੈਕਟ੍ਰਿਕ ਕਾਰਾਂ ਖ਼ਰੀਦਣ ਉੱਤੇ ਟੈਕਸ ਵਿੱਚ ਛੋਟ ਤੇ ਸਬਸਿਡੀ ਦਿੰਦੀਆਂ ਹਨ ਜਿਸ ਨਾਲ ਰੇਟ ਘੱਟ ਹੋ ਜਾਂਦਾ ਹੈ। ਇਲੈਕਟ੍ਰਿਕ ਕਾਰਾਂ ਨੂੰ ਸੋਲਰ ਜਾਂ ਵਿੰਡ ਐਨਰਜੀ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਕਾਰਬਨ ਫੁੱਟਪ੍ਰਿੰਟ ਹੋਰ ਵੀ ਘਟ ਜਾਂਦਾ ਹੈ। ਇਲੈਕਟ੍ਰਿਕ ਕਾਰਾਂ ਵਿੱਚ ਆਮ ਤੌਰ ਉੱਤੇ ਦੂਜੀਆਂ ਕਾਰਾਂ ਨਾਲੋਂ ਜ਼ਿਆਦਾ ਫੀਚਰ ਹੁੰਦੇ ਹਨ ਜੋ ਡਰਾਈਵਿੰਗ ਨੂੰ ਹੋਰ ਵੀ ਘੈਂਟ ਬਣਾ ਦਿੰਦੀਆਂ ਨੇ