ਇਸ ਵੇਲੇ ਦੇਸ਼ ਵਿੱਚ ਮਾਨਸੂਨ ਦੀ ਸੀਜ਼ਨ ਚੱਲ ਰਿਹਾ ਹੈ ਜਿਸ ਨਾਲ ਆਏ ਦਿਨ ਮੀਂਹ ਪੈ ਰਹੇ ਹਨ।



ਮੀਂਹ ਦੇ ਮੌਸਮ ਵਿੱਚ ਅਕਸਰ ਹੀ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਗੱਡੀ ਚਲਾਉਣਾ ਔਖਾ ਹੋ ਜਾਂਦਾ ਹੈ।



ਮੀਂਹ ਵਿੱਚ ਅਜਿਹੇ ਰਾਹਾਂ ਤੋਂ ਦੂਰ ਰਹੋ ਜਿੱਥੇ ਜ਼ਿਆਦਾ ਪਾਣੀ ਖੜ੍ਹਾ ਹੋਵੇ ਤੇ ਉਸ ਦੀ ਡੂੰਘਾਈ ਦਾ ਨਾ ਪਤਾ ਹੋਵੇ।



ਕਾਰ ਨੂੰ ਪਹਿਲੇ ਗੇਅਰ ਵਿੱਚ ਚਲਾਓ ਤੇ ਹੌਲੀ ਹੌਲੀ ਰੇਸ ਦਿੰਦੇ ਰਹੋ, ਜ਼ਿਆਦਾ ਤੇਜ਼ ਨਾਲ ਚਲਾਓ



ਜੇ ਡੂੰਘੇ ਪਾਣੀ ਚੋਂ ਲੰਘਦੇ ਕਾਰ ਦੇ ਇੰਜਣ ਵਿੱਚ ਪਾਣੀ ਵੜ ਜਾਵੇ ਤਾਂ ਕਾਰ ਬੰਦ ਹੋ ਜਾਵੇਗੀ।



ਜੇ ਕਾਰ ਪਾਣੀ ਵਿੱਚ ਬੰਦ ਹੋ ਜਾਵੇ ਤਾਂ ਘਬਰਾਅ ਕੇ ਵਾਰ-ਵਾਰ ਸਟਾਰਟ ਕਰਨ ਦੀ ਕੋਸ਼ਿਸ਼ ਨਾ ਕਰੋ



ਕਾਰ ਦਾ ਦਰਵਾਜ਼ਾ ਪ੍ਰੈਸ਼ਰ ਕਰਕੇ ਖੁੱਲ੍ਹੇਗਾ ਨਹੀਂ ਇਸ ਕਰਕੇ ਖਿੜਕੀ ਤੋੜ ਕੇ ਬਾਹਰ ਨਿਕਲੋ



ਜੇ ਜ਼ਿਆਦਾ ਡੂੰਘਾ ਪਾਣੀ ਹੋਵੇ ਤਾਂ ਕਾਰ ਛੱਡ ਕੇ ਜ਼ਮੀਨ ਵੱਲੋਂ ਆਉਣ ਦੀ ਕੋਸ਼ਿਸ਼ ਕਰੋ।



ਜੇ ਕਾਰ ਪਾਣੀ ਚੋਂ ਬਾਹਰ ਨਿਕਲ ਜਾਵੇ ਤਾਂ ਜ਼ੋਰ ਨਾਲ ਦੋ ਕੁ ਵਾਰ ਬ੍ਰੇਕ ਮਾਰੋ ਤਾਂ ਜੋ ਪਾਣੀ ਬਾਹਰ ਆ ਜਾਵੇ।