Bullet ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੀ ਸਭ ਤੋਂ ਮਸ਼ਹੂਰ ਮੋਟਰਸਾਇਕਲ ਹੈ, ਇਸ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਪਾਗਲਪਨ ਹੈ। ਬੁਲੇਟ 8 ਰੰਗਾਂ ਦੇ ਨਾਲ ਮਾਰਕਿਟ ਵਿੱਚ ਆਉਂਦੀ ਹੈ ਇਸ ਦੇ ਲੁੱਕ ਕਲਾਸੀ ਹੈ। ਇਹ ਮੋਟਰਸਾਇਕਲ 350cc ਸੈਗਮੈਂਟ ਵਿੱਚ ਆਉਂਦੀ ਹੈ, ਇਸ ਵਿੱਚ ਸਿੰਗਲ ਸਿਲੰਡਰ SOHC ਤੇਲ ਇੰਜੈਕਟੇਡ ਇੰਜਣ ਲੱਗਿਆ ਹੈ। ਇਸ ਦੀ ਦਿੱਖ ਤੇ ਤਾਕਤ ਹੀ ਇਸ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦੀ ਹੈ। ਇਸ ਵਿੱਚ ਐਂਟੀ ਬ੍ਰੇਕਿੰਗ ਸਿਸਟਮ ਹੈ ਜਿਸ ਵਿੱਚ ਫਰੰਟ ਵੀਲ੍ਹ ਵਿੱਚ 300mm ਤੇ ਰੀਅਰ ਵੀਲ੍ਹ ਵਿੱਚਚ 270mm ਦੇ ਡਿਸਕ ਬ੍ਰੇਕ ਲੱਗੇ ਹਨ। ਜੇ ਐਵਰੇਜ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਕਿਲੋਮੀਟਰ 35 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਦੇ ਮੁੱਲ ਦੀ ਗੱਲ ਕਰੀਏ ਤਾਂ ਇਹ 1.73.562 ਰੁਪਏ ਤੋਂ ਸ਼ੁਰੂ ਹੁੰਦੀ ਹੈ