ਪਹਿਲਾਂ ਦੇ ਸਮੇਂ ਵਿੱਚ ਕਾਰ ਖ਼ਰੀਦਣਾ ਇੱਕ ਲਗਜ਼ਰੀ ਲਾਇਫਸਟਾਈਲ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸੜਕਾਂ ਉੱਤੇ ਕਾਰ ਕੱਢਣਾ ਸ਼ਾਨੋਂ ਸ਼ੌਕਤ ਦੀ ਚੀਜ਼ ਸਮਝੀ ਜਾਂਦੀ ਸੀ, ਪਰ ਅੱਜ ਦੇ ਸਮੇਂ ਗੱਡੀਆਂ ਦੀ ਬਹੁਤਾਤ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਭਾਰਤ ਵਿੱਚ ਸਭ ਤੋਂ ਪਹਿਲੀ ਕਾਰ ਕਿਸਨੇ ਖ਼ਰੀਦੀ ? ਭਾਰਤ ਵਿੱਚ ਸਭ ਤੋਂ ਪਹਿਲੀ ਕਾਰ ਖ਼ਰੀਦਣ ਦਾ ਨਾਂਅ ਜਮਸ਼ੇਦਜੀ ਟਾਟਾ ਹੈ, ਇਸ ਨੂੰ ਇੰਡੀਅਨ ਇੰਡਸਟਰੀ ਦਾ ਪਿਤਾ ਮੰਨਿਆ ਜਾਂਦਾ ਹੈ। ਜਮਸ਼ੇਦਜੀ ਟਾਟਾ ਨੇ ਹੀ ਟਾਟਾ ਗਰੁੱਪ ਦੀ ਨੀਂਹ ਰੱਖੀ, ਟਾਟਾ ਗਰੁੱਪ ਦੇ ਫਾਊਂਡਰ ਨੇ ਪਹਿਲੀ ਕਾਰ ਸਾਲ 1898 ਵਿੱਚ ਮੁੰਬਈ ਵਿੱਚ ਖ਼ਰੀਦੀ ਸੀ। ਭਾਰਤ ਵਿੱਚ ਜਮਸ਼ੇਦਜੀ ਟਾਟਾ ਤੋਂ ਪਹਿਲਾਂ ਇੱਕ ਵਿਦੇਸ਼ੀ ਭਾਰਤ ਵਿੱਚ ਕਾਰ ਲੈ ਕੇ ਆਇਆ ਸੀ। ਫਾਸਟਰ ਨਾਂਅ ਦੇ ਸਖ਼ਸ਼ ਨੇ ਕੋਲਕਾਤਾ ਵਿੱਚ ਸਭ ਤੋਂ ਪਹਿਲੀ ਕਾਰ ਖ਼ਰੀਦੀ ਸੀ। ਜਮਸ਼ੇਦਜੀ ਟਾਟਾ ਦੇਸ਼ ਵਿੱਚ ਕਾਰ ਖ਼ਰੀਦਣ ਵਾਲੇ ਪਹਿਲੇ ਭਾਰਤੀ ਬਣੇ ਤੇ ਅੱਜ ਉਨ੍ਹਾਂ ਦੀ ਬਣਾਈ ਟਾਟਾ ਦੀਆਂ ਗੱਡੀਆਂ ਸਾਰੇ ਕਿਤੇ ਦਿਸ ਜਾਂਦੀਆਂ ਨੇ ਟਾਟਾ ਮੋਟਰ ਦੀ ਕਾਰ ਸੁਰੱਖਿਆ ਦੇ ਲਿਹਾਜ਼ ਨਾਲ ਸਭ ਤੋਂ ਬਿਹਤਰ ਕਾਰਾਂ ਵਿੱਚੋਂ ਗਿਣੀ ਜਾਂਦੀ ਹੈ।