Bulletproof ਬਣਾਉਣ ਤੋਂ ਬਾਅਦ ਤੁਹਾਡੀ ਕਿਸ ਐਨੀ ਮਜ਼ਬੂਤ ਹੋ ਜਾਂਦੀ ਹੈ ਕਿ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਕਿਸੇ ਵੀ ਆਮ ਕਾਰ ਨੂੰ ਬੁਲੇਟਪਰੂਫ ਬਣਾਉਣ ਲਈ ਗੱਡੀ ਦੇ ਢਾਂਚੇ ਨੂੰ ਹੀ ਬਦਲਿਆ ਜਾਂਦਾ ਹੈ। ਕਾਰ ਨੂੰ ਮਜ਼ਬੂਤ ਬਣਾਉਣ ਲਈ ਕਾਰ ਦੇ ਵਿੰਡੋ ਗਲਾਸ ਤੇ ਇੰਟੀਰੀਅਰ ਵਾਇਰਿੰਗ ਵੀ ਬਦਲੀ ਜਾਂਦੀ ਹੈ। ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਜੇ ਗੋਲ਼ੀਆਂ ਚੱਲਣ ਵੀ ਤਾਂ ਗੱਡੀ ਵਿੱਚ ਬੈਠੇ ਲੋਕਾਂ ਉੱਤੇ ਕੋਈ ਅਸਰ ਨਾ ਪਵੇ। ਕਾਰ ਦੇ ਦਰਵਾਜ਼ਿਆਂ ਨੂੰ ਮਜ਼ਬੂਤ ਮੈਟਲ ਨਾਲ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਐਡਵਾਂਸ ਗਲਾਸ ਵੀ ਲਾਏ ਜਾਂਦੇ ਹਨ। ਕਾਰ ਦੇ ਆਮ ਟਾਇਰਾਂ ਨੂੰ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਪੈਂਚਰ ਹੋਣ ਤੋਂ ਬਾਅਦ ਵੀ ਅਸਾਨੀ ਨਾਲ ਚੱਲ ਸਕੇ। ਗੱਡੀ ਨੂੰ ਬੁਲੇਟ ਪਰੂਫ ਬਣਾਉਣ ਲਈ DC, SP ਤੇ ਗ੍ਰਹਿ ਮੰਤਰਾਲੇ ਦੀ ਇਜਾਜ਼ਤ ਲੈਣੀ ਪੈਂਦੀ ਹੈ। ਜੇ ਕਿਸੇ ਲਗਜ਼ਰੀ ਗੱਡੀ ਨੂੰ ਬੁਲੇਟਪਰੂਫ ਬਣਾਉਣਾ ਹੈ ਤਾਂ 1 ਕਰੋੜ ਤੱਕ ਦਾ ਖ਼ਰਚਾ ਆ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਕਾਰ ਵੀ ਬੁਲੇਟ ਪਰੂਫ ਹੈ ਜੋ ਕਿ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰਾਂ ਚੋਂ ਇੱਕ ਹੈ।