ਦੁਨੀਆ ਵਿੱਚ ਅਜਿਹੇ ਕਈ ਦੇਸ਼ ਹਨ, ਜਿੱਥੇ ਤੁਸੀਂ ਭਾਰਤੀ ਲਾਇਸੈਂਸ ਨਾਲ ਗੱਡੀ ਚਲਾ ਸਕਦੇ ਹੋ। ਤੁਸੀਂ ਦੱਖਣੀ ਵੇਲਸ, ਕੁਵੀਨਸਲੈਂਡ, ਤੱਟੀ ਆਸਟ੍ਰੇਲੀਆ ਵਿੱਚ ਗੱਡੀ ਚਲਾ ਸਕਦੇ ਹੋ। ਉੱਤਰੀ ਆਸਟ੍ਰੇਲੀਆ ਭਾਰਤੀ ਲਾਇਸੈਂਸ ਨਾਲ ਤਿੰਨ ਮਹੀਨਿਆਂ ਤੱਕ ਗੱਡੀ ਚਲਾ ਸਕਦੇ ਹੋ ਤੁਸੀਂ UK ਦੀਆਂ ਸੜਕਾਂ ਉੱਤੇ ਇੱਕ ਸਾਲ ਤੱਕ ਆਪਣੇ ਪਾਸਪੋਰਟ ਨਾਲ ਗੱਡੀ ਚਲਾ ਸਕਦੇ ਹੋ। UK ਵਿੱਚ ਇੰਗਲੈਂਡ, ਸਕਾਟਲੈਂਡ ਤੇ ਵੈਲਸ ਤਿੰਨ ਦੇਸ਼ ਸ਼ਾਮਲ ਹਨ, ਜੋ ਤੁਹਾਨੂੰ ਇਸ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਨਾਲ ਹੀ ਅਮਰੀਕਾ ਵਿੱਚ ਤੁਸੀਂ ਆਪਣੇ ਲਾਇਸੈਂਸ ਨਾਲ 1 ਸਾਲ ਤੱਕ ਗੱਡੀ ਚਲਾ ਸਕਦੇ ਹੋ। ਨਿਊਜ਼ੀਲੈਂਡ ਵਿੱਚ ਵੀ ਤੁਸੀਂ ਆਪਣੇ ਲਾਇਸੈਂਸ ਨਾਲ 1 ਸਾਲ ਤੱਕ ਗੱਡੀ ਚਲਾ ਸਕਦੇ ਹੋ। ਸ਼ਰਤ ਇਹ ਹੈ ਕਿ ਕਾਰ ਚਲਾਉਣ ਲਈ ਤੁਹਾਡੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ।