ਤੁਸੀਂ ਮੀਂਹ ਦਾ ਨਜ਼ਾਰਾ ਤਾਂ ਕਈ ਵਾਰ ਲਿਆ ਹੋਵੋਗਾ। ਪਰ ਕੀ ਤੁਸੀਂ ਜਾਣਦੇ ਹੋ ਪਹਿਲੀ ਵਾਰ ਧਰਤੀ ਉੱਤੇ ਮੀਂਹ ਕਦੋਂ ਪਿਆ ਸੀ। ਧਰਤੀ ਉੱਤੇ ਪਹਿਲਾ ਮੀਂਹ ਤਕਰੀਬਨ 3.8 ਅਰਬ ਸਾਲ ਪਹਿਲਾਂ ਪਿਆ ਸੀ। ਵਿਗਿਆਨੀਆਂ ਦੇ ਮੁਤਾਬਕ, ਧਰਤੀ ਉੱਤੇ ਮੀਂਹ ਪੈਣ ਤੋਂ ਪਹਿਲਾਂ ਕਈ ਘਟਨਾਵਾਂ ਹੋਈਆਂ ਸਨ। ਧਰਤੀ ਉੱਤੇ ਮੀਂਹ ਪੈਣ ਤੋਂ ਪਹਿਲਾਂ ਲੱਖਾਂ ਸਾਲ ਤੱਕ ਮੈਟੀਰੋਇਡਸ ਵਰਸਦੇ ਰਹੇ ਧਰਤੀ ਉੱਤੇ ਲਗਾਤਾਰ ਜਵਾਲਾਮੁਖੀ ਫਟਦੇ ਰਹੇ ਜਿਸ ਤੋਂ ਬਾਅਦ ਧਰਤੀ ਹੌਲੀ ਹੌਲੀ ਠੰਡੀ ਹੋਣ ਲੱਗੀ। ਇਸ ਨਾਲ ਧਰਤੀ ਦੀ ਸਤ੍ਹਾ ਤੋਂ ਗੈਸ ਤੇ ਪਾਣੀ ਬਾਹਰ ਨਿੱਕਲਕੇ ਭਾਫ ਬਣਦੇ ਰਹੇ। ਜੋ ਹਵਾ ਵਿੱਚ ਫੈਲ ਕੇ ਬੱਦਲਾਂ ਦਾ ਰੂਪ ਲੈ ਗਏ। ਇਸ ਤੋਂ ਬਾਅਦ ਹੌਲੀ-ਹੌਲੀ ਕਰਕੇ ਧਰਤੀ ਉੱਤੇ ਮੀਂਹ ਪੈਣਾ ਸ਼ੁਰੂ ਹੋ ਗਿਆ।