ਗਰਮੀਆਂ ਵਿੱਚ ਇਨ੍ਹਾਂ ਵਜ੍ਹਾ ਨਾਲ ਫੱਟ ਜਾਂਦਾ ਕਾਰ ਦਾ ਟਾਇਰ

Published by: ਏਬੀਪੀ ਸਾਂਝਾ

ਗਰਮੀਆਂ ਸ਼ੁਰੂ ਹੁੰਦਿਆਂ ਹੀ ਜਿੱਥੇ ਇਨਸਾਨਾਂ ਨੂੰ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ, ਉੱਥੇ ਹੀ ਇਸ ਦਾ ਸਾਫ ਅਸਰ ਗੱਡੀਆਂ ‘ਤੇ ਦੇਖਣ ਨੂੰ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਤੇਜ਼ ਧੁੱਪ ਅਤੇ ਵਧਦਾ ਤਾਪਮਾਨ ਕਾਰਾਂ ਦੇ ਟਾਇਰਾਂ ਦੇ ਲਈ ਖਾਸ ਤੌਰ ‘ਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਗਰਮੀਆਂ ਵਿੱਚ ਚਲਦੇ-ਚਲਦੇ ਟਾਇਰ ਫੱਟ ਜਾਂਦਾ ਹੈ, ਆਓ ਜਾਣਦੇ ਹਾਂ ਇਸ ਦਾ ਕਾਰਨ

Published by: ਏਬੀਪੀ ਸਾਂਝਾ

ਜ਼ਿਆਦਾਤਰ ਗਰਮੀਆਂ ਵਿੱਚ ਟਾਇਰ ਦੇ ਅੰਦਰ ਹਵਾ ਫੈਲ ਜਾਂਦੀ ਹੈ, ਜਿਸ ਨਾਲ ਪ੍ਰੈਸ਼ਰ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੇਕਰ ਟਾਇਰ ਵਿੱਚ ਪਹਿਲਾਂ ਤੋਂ ਜ਼ਿਆਦਾ ਹਵਾ ਭਰੀ ਹੋਵੇ ਤਾਂ ਫਟਣ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਲੰਬੇ ਸਮੇਂ ਤੱਕ ਲਗਾਤਾਰ ਗੱਡੀ ਚਲਾਉਣ ਨਾਲ ਟਾਇਰ ਜ਼ਿਆਦਾ ਗਰਮ ਹੋ ਜਾਂਦੇ ਹਨ, ਜਿਸ ਕਰਕੇ ਖਰਾਬ ਜਾਂ ਘਿਸੇ ਹੋਏ ਟਾਇਰ ਛੇਤੀ ਫੱਟ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਓਵਰਲੋਡ ਗੱਡੀ ਚਲਾਉਣ ਨਾਲ ਟਾਇਰ ‘ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਟਾਇਰ ਫਟਣ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਤੇਜ਼ ਰਫਤਾਰ ਵਿੱਚ ਗੱਡੀ ਚਲਾਉਣ ਨਾਲ ਟਾਇਰ ਦਾ ਤਾਪਮਾਨ ਹੋਰ ਵੱਧ ਜਾਂਦਾ ਹੈ ਅਤੇ ਟਾਇਰ ਫੱਟ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਮੇਂ ਸਮੇਂ ‘ਤੇ ਟਾਇਰ ਪ੍ਰੈਸ਼ਰ ਅਤੇ ਹਾਲਤ ਚੈੱਕ ਕਰਨਾ ਬਹੁਤ ਜ਼ਰੂਰੀ ਹੈ, ਤਾਂਕਿ ਹਾਦਸਿਆਂ ਤੋਂ ਬਚਿਆ ਜਾ ਸਕੇ

Published by: ਏਬੀਪੀ ਸਾਂਝਾ