Tata Safari ਇੱਕ ਵੱਡੀ ਗੱਡੀ ਹੈ ਇਸ ਵਿੱਚ 6 ਤੋਂ 7 ਲੋਕ ਬੈਠ ਸਕਦੇ ਹਨ। ਟਾਟਾ ਦੀ ਇਸ ਗੱਡੀ ਵਿੱਚ ਕਈ ਫੀਚਰ ਹੁੰਦੇ ਹਨ। ਇਸ ਗੱਡੀ ਨੂੰ ਸੇਫਟੀ ਵਿੱਚ 5 ਸਟਾਰ ਰੇਟਿੰਗ ਮਿਲੀ ਹੈ। ਇਸ ਕਾਰ ਵਿੱਚ ਸੇਫਟੀ ਲਈ 7 ਏਅਰਬੈਗ, ਐਂਟੀ ਲੋਕ ਬ੍ਰੇਕਿੰਗ ਸਿਸਟਮ ਤੇ ਟਰੈਕਸ਼ਨ ਕੰਟਰੋਲ ਵਰਗੇ ਫੀਚਰ ਹਨ। ਇਹ ਗੱਡੀ ਸਿਰਫ਼ ਡੀਜ਼ਲ 'ਚ ਆਉਂਦੀ ਹੈ ਤੇ ਇਸ ਵਿੱਚ 1956cc ਦਾ ਇੰਜਣ ਮਿਲਦਾ ਹੈ। ਇਹ ਕਾਰ 3750rpm ਤੇ 167.62bhp ਦੀ ਪਾਵਰ ਮਿਲਦੀ ਹੈ ਤੇ 2500 rpm ਤੇ 350nm ਦਾ ਟਾਰਕ ਜਨਰੇਟ ਹੁੰਦਾ ਹੈ। ਇਸ ਵਿੱਚ 50 ਲੀਟਰ ਤੇਲ ਪੈਂਦਾ ਹੈ ਤੇ 420 ਲੀਟਰ ਦਾ ਬੂਟ ਸਪੇਸ ਵੀ ਮਿਲਦਾ ਹੈ। ਇਸ ਦੀ ARAI ਮਾਈਲੇਜ 14.1kmpl ਹੈ ਤੇ ਇੱਕ ਵਾਰ ਟੈਂਕੀ ਫੁੱਲ ਕਰਵਾਉਣ ਤੇ 700 ਕਿਲੋਮੀਟਰ ਤੱਕ ਚਲਦੀ ਹੈ। ਇਸ ਕਾਰ ਕਈ ਰੰਗਾਂ ਦੀਆਂ ਲਾਈਟਾਂ ਤੇ ਆਵਾਜ਼ ਨਾਲ ਖੁੱਲ੍ਹਣ ਵਾਲਾ ਸਨਰੂਫ ਵੀ ਮਿਲਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੀ ਕੀਮਤ 15.49 ਲੱਖ ਤੋਂ ਸ਼ੁਰੂ ਹੋ ਕੇ 26.79 ਲੱਖ ਤੱਕ ਜਾਂਦੀ ਹੈ।