ਭਾਰਤ ਵਿੱਚ ਘਿਓ ਦਾ ਚੰਗਾ ਇਤਿਹਾਸ ਰਿਹਾ ਹੈ ਇਹ ਸਾਡੀ ਡਾਈਟ ਦਾ ਅਹਿਮ ਹਿੱਸਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਘਿਓ ਖਾਣ ਨਾਲ ਭਾਰ ਵੱਧ ਹੁੰਦਾ ਹੈ ਪਰ ਇਸ ਗੱਲ ‘ਤੇ ਮਾਹਰਾਂ ਦਾ ਕੀ ਕਹਿਣਾ ਹੈ ਹੈਲਥ ਐਕਸਪਰਟ ਦੇ ਮੁਤਾਬਕ ਘਿਓ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਹਰ ਰੋਜ਼ ਲਿਮਿਟ ਵਿੱਚ ਘਿਓ ਖਾਣਾ ਸਿਹਤ ਦੇ ਲਈ ਚੰਗਾ ਹੁੰਦਾ ਹੈ ਘਿਓ ਵਿੱਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਸ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਘਿਓ ਖਾਣ ਨਾਲ ਚਿਹਰੇ ਦੀ ਚਮਕ ਵੱਧ ਜਾਂਦੀ ਹੈ