ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਫਿਲਮਾਂ ਦਾ ਪੂਰੀ ਦੁਨੀਆ ਦੇ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਮਾਰਵਲ ਸਟੂਡੀਓਜ਼ ਦੀ ਜੁਲਾਈ 'ਚ ਰਿਲੀਜ਼ ਹੋਈ 29ਵੀਂ ਫਿਲਮ 'ਥੋਰ: ਲਵ ਐਂਡ ਥੰਡਰ' ਤੋਂ ਬਾਅਦ ਹੁਣ 30ਵੀਂ ਫਿਲਮ 'ਬਲੈਕ ਪੈਂਥਰ: ਵਾਕੰਡਾ ਫਾਰਐਵਰ' 11 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ
ਹਾਲਾਂਕਿ 'ਥੌਰ: ਲਵ ਐਂਡ ਥੰਡਰ' ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ, ਪਰ 'ਬਲੈਕ ਪੈਂਥਰ 2' ਦੇ ਟੀਜ਼ਰ ਅਤੇ ਟ੍ਰੇਲਰ ਨੇ MCU ਫਿਲਮਾਂ ਦਾ ਕ੍ਰੇਜ਼ ਫਿਰ ਤੋਂ ਪੈਦਾ ਕਰ ਦਿੱਤਾ ਸੀ।
ਸਾਲ 2018 'ਚ ਇਸ ਦੇ ਪਹਿਲੇ ਭਾਗ ਤੋਂ ਹੀ ਦਰਸ਼ਕਾਂ 'ਚ ਫਿਲਮ ਦੇ ਅਗਲੇ ਹਿੱਸੇ ਨੂੰ ਲੈ ਕੇ ਕਾਫੀ ਉਤਸੁਕਤਾ ਸੀ।
ਇਸ ਫਿਲਮ ਰਾਹੀਂ ਸਾਲ 2018 'ਚ ਰਿਲੀਜ਼ ਹੋਈ 'ਬਲੈਕ ਪੈਂਥਰ' ਦੇ ਮੁੱਖ ਅਦਾਕਾਰ ਮਰਹੂਮ ਚੈਡਵਿਕ ਬੋਸਮੈਨ ਨੂੰ ਵੀ ਭਾਵਪੂਰਤ ਸ਼ਰਧਾਂਜਲੀ ਦਿੱਤੀ ਗਈ ਹੈ।
ਬੋਸਮੈਨ ਦੀ ਸਾਲ 2020 ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ, ਪਰ ਸੀਕਵਲ ਦਾ ਐਲਾਨ ਪਹਿਲਾਂ ਕੀਤਾ ਗਿਆ ਸੀ।
ਇਹੀ ਕਾਰਨ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੇ ਬੋਸਮੈਨ ਦੀ ਭੂਮਿਕਾ ਵਿੱਚ ਕਿਸੇ ਹੋਰ ਅਦਾਕਾਰ ਨੂੰ ਕਾਸਟ ਕਰਨ ਦੀ ਬਜਾਏ ਫਿਲਮ ਦੀ ਕਹਾਣੀ ਨੂੰ ਬਦਲਣਾ ਉਚਿਤ ਸਮਝਿਆ।
ਨਵੀਂ ਕਹਾਣੀ ਵਿੱਚ ਬੋਸਮੈਨ ਦੇ ਕਿਰਦਾਰ ਨੂੰ ਪੂਰੀ ਥਾਂ ਦਿੱਤੀ ਗਈ ਹੈ। ਇਸ ਰਾਹੀਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਦੇਣ ਦਾ ਯਤਨ ਕੀਤਾ ਗਿਆ ਹੈ।
ਬਲੈਕ ਪੈਂਥਰ 2 ਦੀ ਕਹਾਣੀ ਵਕਾਂਡਾ ਦੇ ਰਾਜੇ ਟੀ ਚਾਲਾ (ਚੈਡਵਿਕ ਬੋਸਮੈਨ) ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਦੀ ਕਹਾਣੀ ‘ਚ ਬੋਸਮੈਨ ਦੀ ਮੌਤ ਤੋਂ ਬਾਅਦ ਦਾ ਮੰਜ਼ਰ ਦਿਖਾਇਆ ਗਿਆ ਹੈ।
ਰਾਣੀ ਰਮੋਂਡਾ ਸਿੰਘਾਸਣ ‘ਤੇ ਦੁਬਾਰਾ ਕਾਬਿਜ਼ ਹੋਈ ਹੈ ਅਤੇ ਸ਼ੂਰੀ ‘ਤੇ ਵਕਾਂਡਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਟੀ ਚਾਲਾ ਦੀ ਮੌਤ ਤੋਂ ਬਾਅਦ ਵਕਾਂਡਾ ਦੁਬਾਰਾ ਆਪਣੇ ਪੈਰਾਂ ‘ਤੇ ਖੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਕੋਈ ਨਵੀਂ ਚੁਣੌਤੀ ਵਕਾਂਡਾ ਵਾਸੀਆਂ ਦਾ ਮੁੜ ਤੋਂ ਇੰਤਜ਼ਾਰ ਕਰ ਰਹੀ ਹੈ। ਅੱਗੇ ਦੀ ਕਹਾਣੀ ਜਾਨਣ ਲਈ ਇਹ ਫ਼ਿਲਮ ਦੇਖਣੀ ਪਵੇਗੀ।