ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਆਏ ਦਿਨ ਵਿਵਾਦਾਂ ’ਚ ਘਿਰੇ ਰਹਿੰਦੇ ਹਨ।

ਹਾਲ ਹੀ ’ਚ ਗੈਰੀ ਸਿੰਧੂ ਨੇ ਲਾਈਵ ਹੋ ਕੇ ਇੰਡੀਆ ਕ੍ਰਿਕਟ ਟੀਮ ਦੇ ਹਾਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੰਡੀਆ ਟੀਮ ਹਾਰੇਗੀ ਅਤੇ ਹੁਣ ਇੰਡੀਆ ਵਰਲਡ ਕੱਪ ਤੋਂ ਬਾਹਰ ਹੋ ਗਈ ਹੈ, ਜੇਕਰ ਰੋਹਿਤ ਸ਼ਰਮਾ ਆਕੜ ਨਾ ਕਰਦਾ।

ਗੈਰੀ ਸੰਧੂ ਨੇ ਰੋਹਿਤ ਸ਼ਰਮਾ ’ਚ ਆਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਅਤੇ ਇੰਡੀਆ ਟੀਮ ਇਕ ਹੀ ਹੋਟਲ ’ਚ ਠਹਿਰੇ ਸੀ

ਰੋਹਿਤ ਸ਼ਰਮਾ ਨੂੰ ਬਾਹਰ ਆਉਂਦੇ ਦੇਖਿਆ ਤਾਂ ਮੈਂ ਅੱਗੇ ਹੱਥ ਕਰਕੇ ਸੱਤ ਸ੍ਰੀ ਅਕਾਲ ਬੁਲਾਈ ਪਰ ਰੋਹਿਤ ਸ਼ਰਮਾ ਨੂੰ ਮੇਰੇ ਵੱਲੋਂ ਦਿੱਤਾ ਸਨਮਾਨ ਪਸੰਦ ਨਹੀਂ ਆਇਆ।

ਜਿਸ ਤੋਂ ਬਾਅਦ ਉਹ ਬਿਨਾਂ ਬੁਲਾਏ ਬੱਸ ’ਚ ਬੈਠ ਗਿਆ। ਗੈਰੀ ਨੇ ਕਿਹਾ ਜੇਕਰ ਉੱਥੇ ਲੋਕ ਹੁੰਦੇ ਜਾਂ ਫ਼ਿਰ ਕੋਈ ਭੀੜ ਭੜੱਕਾ ਹੁੰਦਾ ਤਾਂ ਮੈਂ ਮੰਨਦਾ ਪਰ ਉੱਥੇ ਅਸੀਂ ਤਿੰਨ ਜਣੇ ਸੀ। ਫ਼ਿਰ ਵੀ ਉਹ ਬਿਨਾਂ ਬੁਲਾਏ ਨਿਕਲ ਗਿਆ।

ਗੈਰੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਨੂੰ ਬਾਈ ਨੂੰ ਬੁਲਾਉਣਾ ਨਹੀਂ ਚਾਹੀਦਾ ਸੀ

ਉਨ੍ਹਾਂ ਕਿਹਾ ਕਿ ਅਸਲ ’ਚ ਮੈਂ ਇੰਤਜ਼ਾਰ ਅਰਸ਼ਦੀਪ ਦਾ ਕਰ ਰਿਹਾ ਸੀ,

ਮੈਨੂੰ ਦੱਸਿਆ ਗਿਆ ਸੀ ਕਿ ਬਾਈ ਅਰਸ਼ਦੀਪ ਮੈਨੂੰ ਮਿਲਣਾ ਚਾਹੁੰਦਾ ਹੈ

ਪਰ ਮੈਂ ਉਨ੍ਹਾਂ ਨੂੰ ਮਿਲਣ ਇਸ ਲਈ ਨਹੀਂ ਗਿਆ ਕਿਉਂਕਿ ਹਰ ਕਿਸੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ

ਗੈਰੀ ਨੇ ਅੱਗੇ ਕਿਹਾ ਕਿ ਪਰ ਸ਼ਰਮਾ ਸਾਬ੍ਹ ਨੇ ਆਪਣਾ ਬਹੁਤ ਵੱਡਾ ਫ਼ੈਨ ਗੁਆ ਲਿਆ। ਇਸ ਦੇ ਨਾਲ ਉਨ੍ਹਾਂ ਫ਼ੈਨ ਹੀ ਜਿਤਾਉਂਦੇ ਹਨ ਅਤੇ ਫ਼ੈਨ ਹੀ ਹਰਾਉਂਦੇ ਹਨ, ਗੌਡ ਬਲੈਸ ਯੂ ਬਾਈ।